ਲੰਬਾਈ ਤੇ ਅੰਗਾਂ ਦੇ ਆਕਾਰ ਤੋਂ ਪਤਾ ਚਲੇਗਾ ਭਵਿੱਖ 'ਚ ਲੋਕਾਂ ਨੂੰ ਕਿਹਡ਼ੀ ਹੋਵੇਗੀ ਬੀਮਾਰੀ

01/02/2020 12:31:30 AM

ਵਾਸ਼ਿੰਗਟਨ (ਏਜੰਸੀ)- ਲੰਬਾਈ ਅਤੇ ਸਰੀਰ ਦੇ ਦੂਜੇ ਅੰਗਾਂ ਦੇ ਆਕਾਰ ਤੋਂ ਪਤਾ ਚੱਲ ਸਕਦਾ ਹੈ ਕਿ ਭਵਿੱਖ ਵਿਚ ਕਿਹਡ਼ੀ ਬੀਮਾਰੀ ਹੋ ਸਕਦੀ ਹੈ। ਇਸ ਵਿਚ ਮੁੱਖ ਤੌਰ 'ਤੇ ਆਰਥਰਾਈਟਿਸ, ਹਾਈ ਬਲੱਡ ਪ੍ਰੈਸ਼ਰ, ਦਿਲ ਸਬੰਧੀ ਰੋਗ ਅਤੇ ਕੈਂਸਰ ਵਰਗੀ ਬੀਮਾਰੀ ਸ਼ਾਮਲ ਹੈ। ਅਮਰੀਕਨ ਜਨਰਲ ਆਫ ਹਿਊਮਨ ਬਾਇਓਲਾਜੀ ਦੀ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਹੱਥਾਂ ਦੀਆਂ ਉਂਗਲਾਂ ਦਾ ਸਾਈਜ਼ ਮਨੁੱਖਾਂ ਦੇ ਵਿਅਕਤੀਤਵ ਅਤੇ ਉਨ੍ਹਾਂ ਵਿਚ ਹੋਣ ਵਾਲੀ 40 ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦਰਸ਼ਾਉਂਦੀ ਹੈ। ਉਥੇ ਹੀ ਔਰਤਾਂ ਦੀ ਇੰਡੈਕਸ ਫਿੰਗਰ (ਅੰਗੂਠੇ ਦੇ ਨੇਡ਼ਲੀ ਅੰਗੂਠੀ) ਰਿੰਗ ਫੰਗਰ (ਸਭ ਤੋਂ ਛੋਟੀ ਉਂਗਲੀ ਦੇ ਨੇਡ਼ਲੇ ਵਾਲੀ ਉਂਗਲੀ) ਤੋਂ ਵੱਡੀ ਹੈ ਤਾਂ ਉਸ ਵਿਚ ਮੀਨੋਪੌਜ਼ ਦੀ ਸੰਭਾਵਨਾ ਦੇਰ ਵਿਚ ਹੁੰਦੀ ਹੈ ਉਨ੍ਹਾਂ ਔਰਤਾਂ ਦੇ ਮੁਕਾਬਲੇ ਵਿਚ ਜਿਨ੍ਹਾਂ ਦੀ ਰਿੰਗ ਫਿੰਗਰ ਵੱਡੀ ਹੁੰਦੀ ਹੈ।

ਲੰਬਾਈ ਵਿਚ 20 ਸਾਲ ਦੀ ਉਮਰ ਤੱਕ ਬਦਲਾਅ ਸੰਭਵ ਹੈ। ਵਿਸ਼ਵ ਕੈਂਸਰ ਰਿਸਰਚ ਫੰਡ ਇੰਟਰਨੈਸ਼ਨਲ ਮੁਤਾਬਕ ਲੰਬੇ ਲੋਕਾਂ ਵਿਚ 6 ਤਰ੍ਹਾਂ ਦਾ ਕੈਂਸਰ ਹੋਣ ਦਾ ਖਦਸ਼ਾ ਰਹਿੰਦਾ ਹੈ। ਲੰਬੇ ਲੋਕਾਂ ਵਿਚ ਪ੍ਰੋਸਟੇਟ ਕੈਂਸਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਆਕਸਫੋਰਡ ਯੂਨੀਵਰਸਿਟੀ ਦੇ 4 ਲੱਖ ਲੋਕਾਂ 'ਤੇ ਹੋਈ ਖੋਜ ਮੁਤਾਬਕ ਪੈਂਕ੍ਰਿਆਜ਼ (ਪਾਚਕ) ਕੈਂਸਰ ਦਾ ਸਿੱਧਾ ਸਬੰਧ ਲੰਬਾਈ ਅਤੇ ਭਾਰ ਨਾਲ ਹੁੰਦਾ ਹੈ। ਛੋਟੇ ਲੋਕਾਂ ਦੇ ਮੁਕਾਬਲੇ ਲੰਬੇ ਲੋਕਾਂ ਵਿਚ ਰੋਗ ਹੋਣ ਦਾ ਖਤਰਾ 74 ਫੀਸਦੀ ਹੁੰਦਾ ਹੈ। ਹਾਵਰਡ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ 5 ਫੁੱਟ 7 ਇੰਚ ਲੰਬੇ ਪੁਰਸ਼ਾਂ ਦੀ ਤੁਲਨਾ ਵਿਚ 6 ਫੁੱਟ 1 ਇੰਚ ਤੋਂ ਜ਼ਿਆਦਾ ਲੰਬੇ ਲੋਕਾਂ ਵਿਚ ਦਿਲ ਸਬੰਧੀ ਰੋਗ ਦਾ ਖਤਰਾ 35 ਫੀਸਦੀ ਜ਼ਿਆਦਾ ਹੁੰਦਾ ਹੈ।
ਸਰੀਰ ਦੀ ਲੰਬਾਈ ਦੇ ਮੁਕਾਬਲੇ ਵਿਚ ਪੈਰ ਛੋਟੇ ਹਨ ਤਾਂ ਮੋਟਾਪਾ, ਵਧੇਰੇ ਭਾਰ, ਦਿਲ ਸਬੰਧੀ ਰੋਗ, ਟਾਈਪ-2 ਡਾਇਬਟੀਜ਼ ਜਾ ਲਿਵਰ ਦੀ ਸਮੱਸਿਆ ਹੋ ਸਕਦੀ ਹੈ। ਉਥੇ ਹੀ ਜਿਨ੍ਹਾਂ ਪੈਰ ਧਡ਼ ਦੇ ਮੁਕਾਬਲੇ ਵਿਚ ਜ਼ਿਆਦਾ ਵੱਡੇ ਹਨ ਤਾਂ ਉਨ੍ਹਾਂ ਵਿਚ ਪ੍ਰੋਸਟੇਟ ਕੈਂਸਰ, ਬ੍ਰੈਸਟ ਕੈਂਸਰ ਅਤੇ ਪੇਟ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। ਖਾਸ ਗੱਲ ਇਹ ਹੈ ਕਿ ਜਿਨ੍ਹਾਂ ਦਾ ਧਡ਼ ਪੈਰਾਂ ਦੇ ਮੁਕਾਬਲੇ ਵਿਚ ਲੰਬਾ ਹੁੰਦਾ ਹੈ ਉਨ੍ਹਾਂ ਵਿਚ ਡਿਮੇਂਸ਼ੀਆ ਹੋਣ ਦਾ ਖਤਰਾ 20 ਫੀਸਦੀ ਘੱਟ ਹੁੰਦਾ ਹੈ।

ਪੁਰਸ਼ਾਂ ਦੇ ਸਿਰ ਦਾ ਔਸਤ ਆਕਾਰ 58.4 ਸੈਮੀ ਜਦੋਂ ਕਿ ਔਰਤਾਂ ਦਾ 56 ਸੈਮੀ ਹੁੰਦਾ ਹੈ। ਨੈਸ਼ਨਲ ਯੂਨੀਵਰਸਿਟੀ ਹਸਪਤਾਲ ਸਿੰਗਾਪੁਰ ਦੇ ਮੁਤਾਬਕ ਸਿਰ ਦਾ ਆਕਾਰ ਛੋਟਾ ਹੁੰਦਾ ਹੈ ਤਾਂ ਡਿਮੇਂਸ਼ੀਆ ਦਾ ਖਤਰਾ ਵੱਧਦਾ ਹੈ। ਜਿਨ੍ਹਾਂ ਲੋਕਾਂ ਦੇ ਸਿਰ ਦਾ ਆਕਾਰ ਔਸਤ ਤੋਂ ਵੀ ਛੋਟਾ ਹੁੰਦਾ ਹੈ, ਉਨ੍ਹਾਂ ਵਿਚ ਡਿਮੇਂਸ਼ੀਆ ਦੀ ਗੁੰਜਾਇਸ਼ 2.1 ਗੁਨਾ ਜ਼ਿਆਦਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਦੇ ਸਿਰ ਦਾ ਆਕਾਰ ਔਸਤ ਤੋਂ ਘੱਟ ਹੁੰਦਾ ਹੈ ਅਤੇ ਟ੍ਰੇਂਡ ਨਹੀਂ ਹੁੰਦੇ ਹਨ ਉਨ੍ਹਾਂ ਵਿਚ ਡਿਮੇਂਸ਼ੀਆ ਦਾ ਖਤਰਾ ਚਾਰ ਗੁਣਾ ਜ਼ਿਆਦਾ ਹੁੰਦਾ ਹੈ।
ਕੀ ਕਹਿੰਦੀਆਂ ਹਨ ਸਾਡੀਆਂ ਉਂਗਲਾਂ
ਉਂਗਲੀਆਂ ਨੂੰ ਮਾਪ ਲਓ। ਔਸਤ ਆਕਾਰ ਜਾਨਣ ਲਈ ਇੰਡੈਕਸ ਫਿੰਗਰ ਦੀ ਲੰਬਾਈ ਨੂੰ ਰਿੰਗ ਫਿੰਗਰ ਦੀ ਲੰਬਾਈ ਨਾਲ ਭਾਗ ਦਿਓ। ਪੁਰਸ਼ਾਂ ਦੀ ਉਂਗਲੀ ਦੀ ਔਸਤ ਲੰਬਾਈ 0.95 ਜਦੋਂ ਕਿ ਔਰਤਾਂ ਦੀ ਇਕ ਇੰਚ ਹੋਣੀ ਚਾਹੀਦੀ ਹੈ। ਪੁਰਸ਼ਾਂ ਦੀ ਰਿੰਗ ਫਿੰਗਰ ਵੱਡੀ ਹੈ ਤਾਂ ਤਣਾਅ ਦੀ ਸ਼ਿਕਾਇਤ ਹੋ ਸਕਦੀ ਹੈ ਪਰ ਅਜਿਹੇ ਲੋਕਾਂ ਵਿਚ ਦਿਲ ਸਬੰਧੀ ਰੋਗ ਦਾ ਖਤਰਾ ਘੱਟ ਹੁੰਦਾ ਹੈ। ਵੱਡੀ ਰਿੰਗ ਫਿੰਗਰ ਵਾਲੇ ਪੁਰਸ਼ਾਂ ਦੇ ਬਾਲ ਵੀ ਝਡ਼ਦੇ ਹਨ। ਔਰਤਾਂ ਦੀ ਰਿੰਗ ਫਿੰਗਰ ਵੱਡੀ ਹੈ ਤਾਂ ਘੱਟ ਉਮਰ ਵਿਚ ਛਾਤੀਆਂ ਦੇ ਕੈਂਸਰ ਦੀ ਸੰਭਾਵਨਾ ਘੱਟ ਰਹਿੰਦੀ ਹੈ। ਹਾਲਾਂਕਿ ਇਸ ਵਿਚ ਹੱਥ ਦਾ ਆਸਟੀਓਆਰਥਰਾਈਟਿਸ ਹੋਣ ਦੀ ਸੰਭਾਵਨਾ  ਰਹਿੰਦੀ ਹੈ।


Sunny Mehra

Content Editor

Related News