ਲੈਬਨਾਨ ''ਚ ਹੋਏ ਭਿਆਨਕ ਧਮਾਕੇ ਦੇ ਬਾਅਦ ਅਮਰੀਕੀ ਸਹਾਇਤਾ ਪੁੱਜਣੀ ਸ਼ੁਰੂ

Friday, Aug 07, 2020 - 03:09 PM (IST)

ਲੈਬਨਾਨ ''ਚ ਹੋਏ ਭਿਆਨਕ ਧਮਾਕੇ ਦੇ ਬਾਅਦ ਅਮਰੀਕੀ ਸਹਾਇਤਾ ਪੁੱਜਣੀ ਸ਼ੁਰੂ

ਵਾਸ਼ਿੰਗਟਨ- ਅਮਰੀਕਾ ਨੇ ਲੈਬਨਾਨ ਵਿਚ ਵੱਡੇ ਪੱਧਰ 'ਤੇ ਹੋਏ ਘਾਤਕ ਧਮਾਕਿਆਂ ਦੇ ਬਾਅਦ ਸਹਾਇਤਾ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਉਨ੍ਹਾਂ ਚਿੰਤਾਵਾਂ ਵਿਚਕਾਰ ਹੋ ਰਿਹਾ ਹੈ ਕਿ ਅਧਿਕਾਰੀ ਇਹ ਕਿਵੇਂ ਸੁਨਿਸ਼ਚਿਤ ਕਰਨਗੇ ਕਿ ਇਹ ਸਮੱਗਰੀ ਜ਼ਰੂਰਤਮੰਦਾਂ ਤੱਕ ਪੁੱਜੇ ਨਾ ਕਿ ਈਰਾਨ ਸਮਰਥਿਤ ਹਿੱਜ਼ਬੁੱਲਾ ਤੱਕ। 

ਅਮਰੀਕੀ ਫੌਜ ਮੱਧ ਕਮਾਨ ਤੋਂ 11 ਪੈਲੇਟ ਭੋਜਨ, ਪਾਣੀ ਤੇ ਮੈਡੀਕਲ ਸਹਾਇਤਾ ਲੈ ਕੇ ਪਹਿਲਾ ਸੀ-17 ਜਹਾਜ਼ ਰਾਹੀਂ ਵੀਰਵਾਰ ਨੂੰ ਕਤਰ ਵਿਚ ਪੁੱਜੇ ਤੇ ਇਸ ਦੇ ਅਗਲੇ 24 ਘੰਟਿਆਂ ਦੌਰਾਨ ਇਸ ਦੇ ਬੈਰੂਤ ਪੁੱਜਣ ਦੀ ਉਮੀਦ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਐਮਰਜੈਂਸੀ ਸਹਾਇਤਾ ਦੇ ਰੂਪ ਵਿਚ ਘੱਟ ਤੋਂ ਘੱਟ 1.5 ਕਰੋੜ ਡਾਲਰ ਉਪਲਬਧ ਕਰਾਉਣ ਦੀ ਯੋਜਨਾ ਬਣਾਈ ਹੈ। 
ਅਧਿਕਾਰੀਆਂ ਨੂੰ ਰਸਮੀ ਘੋਸ਼ਣਾ ਤੋਂ ਪਹਿਲਾਂ ਮਾਮਲੇ 'ਤੇ ਚਰਚਾ ਕਰਨ ਦੀ ਇਜਾਜ਼ਤ ਨਹੀਂ ਸੀ ਇਸ ਲਈ ਉਨ੍ਹਾਂ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਇਸ ਸਬੰਧੀ ਜਾਣਕਾਰੀ ਦਿੱਤੀ। 
ਜ਼ਿਕਰਯੋਗ ਹੈ ਕਿ ਐਮੋਨੀਅਮ ਨਾਈਟਰੇਟ ਦਾ 2750 ਟਨ ਦੇ ਭੰਡਾਰ ਵਿਚ ਭਿਆਨਕ ਧਮਾਕੇ ਨਾਲ ਰਾਜਧਾਨੀ ਬੈਰੂਤ ਦਹਿਲ ਗਈ। ਇਹ ਰਸਾਇਣ 2013 ਵਿਚ ਮਾਲਵਾਹਕ ਜਹਾਜ਼ ਤੋਂ ਜਬਤ ਕੀਤੇ ਜਾਣ ਦੇ ਬਾਅਦ ਇਕ ਕਾਰਖਾਨੇ ਵਿਚ ਪਿਆ ਹੋਇਆ ਸੀ। ਧਮਾਕੇ ਕਾਰਨ 3 ਲੱਖ ਲੋਕ ਬੇਘਰ ਹੋ ਗਏ। ਹਜ਼ਾਰਾਂ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਤੇ 130 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਇੱਥੇ 10 ਅਰਬ ਡਾਲਰ ਤੋਂ 15 ਅਰਬ ਡਾਲਰ ਦਾ ਨੁਕਸਾਨ ਪੁੱਜਾ ਹੈ। 


author

Lalita Mam

Content Editor

Related News