ਵਟਸਐਪ ਕਾਲ ''ਤੇ ਟੈਕਸ ਦਾ ਮਾਮਲਾ, ਲੈਬਨਾਨ ''ਚ ਫਿਰ ਤੋਂ ਪ੍ਰਦਰਸ਼ਨ ਸ਼ੁਰੂ

Sunday, Dec 15, 2019 - 10:58 AM (IST)

ਵਟਸਐਪ ਕਾਲ ''ਤੇ ਟੈਕਸ ਦਾ ਮਾਮਲਾ, ਲੈਬਨਾਨ ''ਚ ਫਿਰ ਤੋਂ ਪ੍ਰਦਰਸ਼ਨ ਸ਼ੁਰੂ

ਬੈਰੂਤ— ਲੈਬਨਾਨ ਦੀ ਰਾਜਧਾਨੀ ਬੈਰੂਤ 'ਚ ਸ਼ਹੀਦ ਚੌਰਾਹੇ 'ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਸੁਰੱਖਿਆ ਫੌਜ ਨੇ ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਬਣਾਏ ਰੱਖਣ ਲਈ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਸ਼ਾਂਤੀ ਨਾਲ ਪ੍ਰਦਰਸ਼ਨਕਾਰੀਆਂ ਨੂੰ ਵਾਪਸ ਜਾਣ ਲਈ ਕਿਹਾ ਸੀ।

ਪ੍ਰਦਰਸ਼ਨਕਾਰੀ ਸ਼ਹੀਦ ਸਕੁਆਇਰ ਅਤੇ ਰਿਆਦ ਅਲ ਸੋਲਹ ਸਕੁਆਇਰ ਦੇ ਕੋਲ ਰਿੰਗ ਬ੍ਰਿਜ 'ਤੇ ਪ੍ਰਦਰਸ਼ਨ ਕਰ ਰਹੇ ਸਨ। ਮੱਧ ਬੈਰੂਤ 'ਚ ਪੁਲਸ ਨਾਲ ਝੜਪ 'ਚ 54 ਲੋਕ ਜ਼ਖਮੀ ਵੀ ਹੋਏ ਹਨ। ਇਸ ਦੇ ਇਲਾਵਾ ਗ੍ਰਹਿ ਮੰਤਰਾਲੇ ਨੇ ਵੀ ਕਿਹਾ ਹੈ ਕਿ ਪ੍ਰਦਰਸ਼ਨ 'ਚ 20 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ, ਜਿਨ੍ਹਾਂ 'ਚ ਤਿੰਨ ਅਧਿਕਾਰੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 17 ਅਕਤੂਬਰ ਨੂੰ ਸਰਕਾਰ ਵਲੋਂ ਵਟਸਐਪ ਰਾਹੀਂ ਇੰਟਰਨੈੱਟ ਕਾਲ 'ਤੇ ਟੈਕਸ ਲਗਾਉਣ ਦੇ ਵਿਰੋਧ 'ਚ ਸ਼ੁਰੂ ਹੋਇਆ ਸੀ ਪ੍ਰਧਾਨ ਮੰਤਰੀ ਸਾਦ ਹਰੀਰੀ ਅਤੇ ਉਸ ਦੇ ਮੰਤਰੀ ਮੰਡਲ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਇਸ ਦੇ ਬਾਰੇ ਲੋਕ ਬੈਂਕਿੰਗ ਸੈਕਟਰ 'ਚ ਸੁਧਾਰਾਂ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਬਣੇ ਹੋਏ ਹਨ।


Related News