ਅਮਰੀਕੀ ਪ੍ਰਮੁੱਖ ਸਿੱਖ ਸੰਸਥਾਵਾਂ FBI ਦੀ ਕਾਰਵਾਈ ਦੇ ਹੱਕ ''ਚ ਡਟੀਆਂ, ਗੁਰਦੁਆਰਿਆਂ ''ਚ ਜਾਗਰੂਕਤਾ ਮੁਹਿੰਮ ਦਾ ਐਲਾਨ

Thursday, Jul 16, 2026 - 07:26 AM (IST)

ਅਮਰੀਕੀ ਪ੍ਰਮੁੱਖ ਸਿੱਖ ਸੰਸਥਾਵਾਂ FBI ਦੀ ਕਾਰਵਾਈ ਦੇ ਹੱਕ ''ਚ ਡਟੀਆਂ, ਗੁਰਦੁਆਰਿਆਂ ''ਚ ਜਾਗਰੂਕਤਾ ਮੁਹਿੰਮ ਦਾ ਐਲਾਨ

ਨਿਊਯਾਰਕ/ਲੰਡਨ (ਸਰਬਜੀਤ ਸਿੰਘ ਬਨੂੜ) : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਡਾ. ਪ੍ਰਿਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇਵਿੰਦਰ ਬੋਪਾਰਾਏ ਪ੍ਰਧਾਨ ਸਿੱਖ ਕਲਚਰਲ ਸੋਸਾਇਟੀ, ਨਿਊਯਾਰਕ, ਹਰਜਿੰਦਰ ਸਿੰਘ ਕਾਰਜਕਾਰੀ ਡਾਇਰੈਕਟਰ ਅਮਰੀਕਨ ਸਿੱਖ ਕਾਕਸ ਕਮੇਟੀ, ਜੋਗਾ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਨਿਊ ਜਰਸੀ ਚੈਪਟਰ, ਜਸਵੰਤ ਸਿੰਘ ਹੋਠੀ ਪ੍ਰਧਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਜੀਤ ਸਿੰਘ ਕੁਲਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ ਬਲਵਿੰਦਰ ਸਿੰਘ ਚੱਠਾ, ਭਗਤ ਸਿੰਘ ਔਟਾਵਾ, ਜਸਵਿੰਦਰ ਸਿੰਘ ਜੰਡੀ ਗੁਰਦੁਆਰਾ ਫ੍ਰੀਮਾਂਟ, ਕੈਲੀਫੋਰਨੀਆ, ਕੁਲਜੀਤ ਸਿੰਘ ਨਿੱਝਰ ਸਟਾਕਟਨ ਗੁਰਦੁਆਰਾ, ਕੈਲੀਫੋਰਨੀਆ, ਦੇਵਿੰਦਰ ਸਿੰਘ ਦਿਓ ਸਿੰਘ ਸਭਾ ਗੁਰਦੁਆਰਾ, ਵਰਜੀਨੀਆ, ਸੰਤੋਖ ਸਿੰਘ ਵਰਲਡ ਸਿੱਖ ਪਰਾਲੀਮੈਂਟ ਇੰਡੀਆਨਾ, ਸੁਰਿੰਦਰ ਗਿੱਲ ਸਿੰਘ ਸਭਾ ਗੁਰਦੁਆਰਾ, ਡੈਲਸ, ਟੈਕਸਾਸ, ਡਾ. ਹਰਦਮ ਸਿੰਘ ਆਜ਼ਾਦ ਨੈਸ਼ਨਲ ਸਿੱਖ ਸੈਂਟਰ, ਹਿਊਸਟਨ, ਟੈਕਸਾਸ, ਬਲਾਕਾ ਸਿੰਘ ਸਿੱਖ ਯੂਥ ਆਫ਼ ਅਮਰੀਕਾ, ਹਰਪਾਲ ਸਿੰਘ ਗੁਰਦੁਆਰਾ ਸੀਐਟਲ, ਵਾਸ਼ਿੰਗਟਨ ਅਮਰੀਕੀ ਚੈਪਟਰਾਂ ਸਮੇਤ ਅਮਰੀਕਾ ਅਤੇ ਕੈਨੇਡਾ ਦੇ ਕਈ ਪ੍ਰਮੁੱਖ ਗੁਰਦੁਆਰਿਆਂ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਐੱਫ.ਬੀ.ਆਈ. ਅਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਰਸਮੀ ਧੰਨਵਾਦ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਭਾਰਤ ਦੀ ਹਿਰਾਸਤ ਵਿੱਚ ਮੌਜੂਦ ਲਾਰੈਂਸ ਬਿਸ਼ਨੋਈ ਸਮੇਤ ਦੋਸ਼-ਪੱਤਰਾਂ ਵਿੱਚ ਨਾਮਜ਼ਦ ਹੋਰ ਮੁਲਜ਼ਮਾਂ ਨੂੰ ਅਮਰੀਕਾ ਹਵਾਲੇ ਕਰਨ ਦੀ ਮੰਗ ਵੀ ਕੀਤੀ ਗਈ।

ਇਹ ਵੀ ਪੜ੍ਹੋ : ਭਾਰਤੀ ਮੈਗੀ ਸਿਹਤ ਲਈ ਖਤਰਨਾਕ ! ਵਾਇਰਲ ਪੋਸਟ 'ਚ UK ਤੇ ਭਾਰਤ ਦੀ 'ਮੈਗੀ' 'ਚ ਫਰਕ ਨੇ ਕੀਤਾ ਹੈਰਾਨ

ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ ਰਾਹੀਂ ਅਮਰੀਕਾ ਅਤੇ ਕੈਨੇਡਾ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਐਫ਼.ਬੀ.ਆਈ. ਦੇ ਦੋਸ਼-ਪੱਤਰਾਂ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣ। ਇਸ ਦੇ ਨਾਲ ਹੀ ਐਫ਼.ਬੀ.ਆਈ. ਵੱਲੋਂ ਲੋੜੀਂਦੇ ਐਲਾਨੇ ਗਏ ਮੁਲਜ਼ਮਾਂ ਬਾਰੇ ਕੋਈ ਵੀ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਨੂੰ ਜਾਂਚ ਏਜੰਸੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮਨੁੱਖੀ ਅਧਿਕਾਰਾਂ ਦੇ ਯੋਧੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਫ਼ਿਲਮ “ਸਤਲੁਜ” ਦੇ ਜਨਤਕ ਪ੍ਰਦਰਸ਼ਨ ਕਰਵਾਏ ਜਾਣ ਅਤੇ ਉਨ੍ਹਾਂ ਦੀ ਯਾਦ ਵਿੱਚ ਅਰਦਾਸ ਅਤੇ ਸ਼ਰਧਾਂਜਲੀ ਸਮਾਗਮਾਂ ਦਾ ਆਯੋਜਨ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News