ਪਾਕਿਸਤਾਨ : ਅਦਾਲਤ ਦੇ ਅੰਦਰ ਵਕੀਲਾਂ ਨੇ 'ਔਰਤ' ਦੀ ਕੀਤੀ ਕੁੱਟਮਾਰ

Tuesday, Nov 23, 2021 - 02:25 PM (IST)

ਪਾਕਿਸਤਾਨ : ਅਦਾਲਤ ਦੇ ਅੰਦਰ ਵਕੀਲਾਂ ਨੇ 'ਔਰਤ' ਦੀ ਕੀਤੀ ਕੁੱਟਮਾਰ

ਇਸਲਾਮਾਬਾਦ (ਯੂ.ਐਨ.ਆਈ.): ਪਾਕਿਸਤਾਨ ਵਿਚ ਇਕ ਮਹਿਲਾ ਕਾਰਕੁਨ ਨੂੰ ਕਰਾਚੀ ਵਿਚ ਮਲੇਰ ਕੋਰਟ ਕੰਪਲੈਕਸ ਵਿਚ ਕਈ ਵਕੀਲਾਂ ਨੇ ਕਥਿਤ ਤੌਰ 'ਤੇ ਕੁੱਟ ਦਿੱਤਾ।ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਕਾਰਕੁਨ ਲੈਲਾ ਪਰਵੀਨ ਨੇ ਦੋਸ਼ੀ ਲੋਕਾਂ ਖ਼ਿਲਾਫ਼ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ।

ਏਆਰਵਾਈ ਨਿਊਜ਼ ਮੁਤਾਬਕ ਮਹਿਲਾ ਕਾਰਕੁਨ ਆਪਣੇ ਭਰਾ ਦੇ ਨਾਲ ਉਸ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਈ, ਜਿਸ ਵਿੱਚ ਉਸਨੇ ਆਪਣੇ ਸਾਬਕਾ ਪਤੀ ਐਡਵੋਕੇਟ ਹਸਨੈਨ ਵਿਰੁੱਧ ਇੱਕ ਅਸਵੀਕਾਰ ਕੀਤੇ ਚੈੱਕ ਨੂੰ ਲੈਕੇ ਮਾਮਲਾ ਦਾਇਰ ਕੀਤਾ ਸੀ। ਪਰਵੀਨ ਮੁਤਾਬਕ ਉਸ ਦੇ ਸਾਬਕਾ ਪਤੀ ਵੱਲੋਂ ਦਿੱਤਾ ਗਿਆ ਚੈੱਕ ਬਾਊਂਸ ਹੋ ਗਿਆ ਸੀ।ਏਆਰਵਾਈ ਨਿਊਜ਼ ਮੁਤਾਬਕ ਸੋਮਵਾਰ ਨੂੰ ਜਦੋਂ ਉਹ ਸੁਣਵਾਈ ਲਈ ਅਦਾਲਤ ਵਿਚ ਪੇਸ਼ ਹੋਈ ਤਾਂ ਉਸ ਨੇ ਹਸਨੈਨ ਅਤੇ ਉਸ ਦੇ ਸਾਥੀਆਂ 'ਤੇ ਉਸ ਨਾਲ ਜ਼ੁਬਾਨੀ ਅਤੇ ਸਰੀਰਕ ਤੌਰ 'ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ।

ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ: ਗਵਾਦਰ 'ਚ ਸੈਂਕੜੇ ਬੱਚਿਆਂ ਨੇ ਬੁਨਿਆਦੀ ਅਧਿਕਾਰਾਂ ਦੇ ਸਮਰਥਨ 'ਚ ਕੀਤਾ ਪ੍ਰਦਰਸ਼ਨ

ਜਦੋਂ ਮਾਲੀਰ ਸਿਟੀ ਥਾਣੇ ਵਿੱਚ ਕੇਸ ਦਰਜ ਕਰਾਇਆ ਜਾ ਰਿਹਾ ਸੀ ਤਾਂ ਸੂਬਾਈ ਅਸੈਂਬਲੀ ਦਾ ਮੈਂਬਰ ਰਾਜਾ ਅਜ਼ਹਰ ਵੀ ਉੱਥੇ ਮੌਜੂਦ ਸੀ।ਘਟਨਾ ਦੀ ਆਲੋਚਨਾ ਕਰਦੇ ਹੋਏ ਅਜ਼ਹਰ ਨੇ ਮੰਗ ਕੀਤੀ ਕਿ ਮਹਿਲਾ ਕਾਰਕੁਨ ਦੀ ਕੁੱਟਮਾਰ ਕਰਨ ਦੇ ਦੋਸ਼ੀ ਵਕੀਲਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਵੇ।


author

Vandana

Content Editor

Related News