ਏਸ਼ੀਅਨ ਅਮਰੀਕੀਆਂ ਖ਼ਿਲਾਫ ਨਫ਼ਰਤੀ ਅਪਰਾਧਾਂ ਨਾਲ ਨਜਿੱਠਣ ਲਈ ਅਮਰੀਕਾ ’ਚ ਬਣਿਆ ਕਾਨੂੰਨ

05/22/2021 11:10:12 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਵਿਡ-19 ਮਹਾਮਾਰੀ ਦੌਰਾਨ ਏਸ਼ੀਅਨ ਅਮਰੀਕੀ ਲੋਕਾਂ ਵਿਰੁੱਧ ਹੋ ਰਹੇ ਨਫ਼ਰਤ ਦੇ ਅਪਰਾਧਾਂ ਨਾਲ ਨਜਿੱਠਣ ਲਈ ਕਾਨੂੰਨ ’ਤੇ ਦਸਤਖਤ ਕੀਤੇ ਹਨ। ਜੋਅ ਬਾਈਡੇਨ ਨੇ ਵੀਰਵਾਰ ਨੂੰ ਇਸ ਕਾਨੂੰਨ ਐੱਸ. 937, ‘ਕੋਵਿਡ -19 ਹੇਟ ਕਰਾਈਜ਼ ਐਕਟ’, ’ਤੇ ਦਸਤਖਤ ਕੀਤੇ ਹਨ। ਇਹ ਕਾਨੂੰਨ ਨਿਆਂ ਵਿਭਾਗ ਨੂੰ ਨਫ਼ਰਤ ਦੇ ਅਪਰਾਧਾਂ ਦੀ ਜਲਦੀ ਸਮੀਖਿਆ ਕਰਨ ਲਈ ਰਾਜ, ਸਥਾਨਕ ਸਰਕਾਰਾਂ ਨੂੰ ਅਧਿਕਾਰ ਦੇਵੇਗਾ। ਰਾਸ਼ਟਰਪਤੀ ਨੇ ਇਸ ਬਿੱਲ ਉੱਤੇ ਦਸਤਖਤ ਅਮਰੀਕੀ ਸਦਨ ਵੱਲੋਂ ਮੰਗਲਵਾਰ ਅਤੇ ਉਸ ਤੋਂ ਪਹਿਲਾਂ ਸੈਨੇਟ ਵੱਲੋਂ ਪਾਸ ਹੋਣ ਤੋਂ ਬਾਅਦ ਕੀਤੇ ਹਨ।

ਇਸ ਕਾਨੂੰਨ ਦੇ ਤਹਿਤ ਜਸਟਿਸ ਵਿਭਾਗ ਨੂੰ ਅਮਰੀਕਾ ’ਚ ਨਫ਼ਰਤ ਦੇ ਅਪਰਾਧਾਂ ਦੀ ਜਲਦੀ ਸਮੀਖਿਆ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਇਹ ਕਾਨੂੰਨ ਰਾਜਾਂ ਵੱਲੋਂ ਨਫ਼ਰਤੀ ਅਪਰਾਧਾਂ ਨੂੰ ਕਾਬੂ ਕਰਨ ਲਈ ਚਲਾਈਆਂ ਜਾਣ ਵਾਲੀਆਂ ਹਾਟਲਾਈਨਜ਼ ਜਾਂ ਹੋਰ ਪ੍ਰਬੰਧ ਲਈ ਅਤੇ ਅਪਰਾਧਾਂ ਬਾਰੇ ਵਧੇਰੇ ਅੰਕੜੇ ਇਕੱਠੇ ਕਰਨ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਗਰਾਂਟ ਵੀ ਪ੍ਰਦਾਨ ਕਰੇਗਾ। ਇਸ ਕਾਨੂੰਨ ’ਚ ਕੋਈ ਵੀ ਵਿਅਕਤੀ, ਜਿਸ ਨੂੰ ਨਫ਼ਰਤ ਦੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ, ਨੂੰ ਵਿੱਦਿਅਕ ਕਲਾਸਾਂ ਜਾਂ ਕਮਿਊਨਿਟੀ ਸੇਵਾਵਾਂ ’ਚ ਹਿੱਸਾ ਲੈਣ ਦੀ ਜ਼ਰੂਰਤ ਹੋਵੇਗੀ।


Manoj

Content Editor

Related News