ਜਵਾਲਾਮੁਖੀ 'ਚੋਂ ਲਾਵਾ ਫਟਿਆ, 150 ਫੁੱਟ ਤੋਂ ਵੱਧ ਦੀ ਉਚਾਈ 'ਤੇ ਪਹੁੰਚਿਆ
Wednesday, Mar 05, 2025 - 09:55 AM (IST)

ਹੋਨੋਲੂਲੂ (ਅਮਰੀਕਾ) (ਏਪੀ)- ਅਮਰੀਕਾ ਦੇ ਹਵਾਈ ਵਿੱਚ ਮੰਗਲਵਾਰ ਨੂੰ ਇੱਕ ਜਵਾਲਾਮੁਖੀ ਵਿੱਚੋਂ ਲਾਵਾ ਫਟਿਆ ਅਤੇ 150 ਫੁੱਟ ਤੋਂ ਵੱਧ ਦੀ ਉਚਾਈ 'ਤੇ ਪਹੁੰਚ ਗਿਆ। ਰੁਕ-ਰੁਕ ਕੇ ਹੋ ਰਹੇ ਧਮਾਕਿਆਂ ਕਾਰਨ ਲਾਵਾ ਦੇ ਉੱਚਾਈ ਤੱਕ ਪਹੁੰਚਣ ਦੀ ਸੰਭਾਵਨਾ ਹੈ। ਬਿਗ ਆਈਲੈਂਡ 'ਤੇ ਹਵਾਈ ਜਵਾਲਾਮੁਖੀ ਰਾਸ਼ਟਰੀ ਪਾਰਕ ਵਿੱਚ ਸਥਿਤ ਦੁਨੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀਆਂ ਵਿੱਚੋਂ ਇੱਕ 'ਕਿਲਾਊਆ' ਦੀ ਚੋਟੀ 'ਤੇ 23 ਦਸੰਬਰ ਨੂੰ ਵਿਸਫੋਟ ਹੋਣਾ ਸ਼ੁਰੂ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ-ਡਾਕਟਰਾਂ ਦਾ ਕਮਾਲ, ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਲਈ ਕੀਤੀ 'ਦੰਦ' ਦੀ ਵਰਤੋਂ
12ਵਾਂ ਧਮਾਕਾ ਮੰਗਲਵਾਰ ਨੂੰ ਹੋਇਆ। ਹਵਾਈਅਨ ਜਵਾਲਾਮੁਖੀ ਆਬਜ਼ਰਵੇਟਰੀ ਨੇ ਕਿਹਾ ਕਿ ਸਵੇਰੇ ਹਲਕੇ ਵਹਾਅ ਨਾਲ ਲਾਵਾ ਫਟਣਾ ਸ਼ੁਰੂ ਹੋਇਆ ਪਰ ਦੁਪਹਿਰ ਨੂੰ ਇਸ ਵਿੱਚ ਤੇਜ਼ੀ ਆਈ। ਲਾਵਾ 150 ਤੋਂ 165 ਫੁੱਟ ਦੀ ਉਚਾਈ 'ਤੇ ਪਹੁੰਚ ਗਿਆ ਅਤੇ ਇਸ ਦੇ ਹੋਰ ਵੀ ਉੱਚੇ ਪਹੁੰਚਣ ਦੀ ਉਮੀਦ ਹੈ। ਧਮਾਕੇ ਤੋਂ ਕਿਸੇ ਵੀ ਰਿਹਾਇਸ਼ੀ ਖੇਤਰ ਨੂੰ ਕੋਈ ਖ਼ਤਰਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।