ਦਸ਼ਹਿਰੇ ਦੇ ਪ੍ਰੋਗਰਾਮ ’ਚ ਵੱਡੀ ਗਿਣਤੀ ’ਚ ਲੋਕ ਪੇਈਚਿੰਗ ਸਥਿਤ ਭਾਰਤੀ ਦੂਤਘਰ ਪਹੁੰਚੇ
Wednesday, Oct 13, 2021 - 05:37 PM (IST)
ਪੇਈਚਿੰਗ,(ਭਾਸ਼ਾ)– ਬੀਜਿੰਗ ਵਿਚ ਸਥਿਤ ਕਈ ਦੂਤਾਂ, ਚੀਨੀ ਨਾਗਰਿਕਾਂ ਅਤੇ ਭਾਰਤੀ ਅਪ੍ਰਵਾਸੀਆਂ ਸਮੇਤ 1800 ਤੋਂ ਜ਼ਿਆਦਾ ਲੋਕਾਂ ਨੇ ਦਸ਼ਹਿਰਾ ਉਤਸਵ ਮਨਾਉਣ ਲਈ ਇਥੇ ਭਾਰਤੀ ਦੂਤਘਰ ਵਿਚ ਆਯੋਜਿਤ ਇਕ ਸੱਭਿਆਚਾਰ ਪ੍ਰੋਗਰਾਮ ਵਿਚ ਭਾਗ ਲਿਆ। ਇਥੇ ਇੰਡੀਆ ਹਾਊਸ ਦਾ ਵਿਸ਼ਾਲ ਮੈਦਾਨ ਐਤਵਾਰ ਨੂੰ ਉਸ ਸਮੇਂ ਰੌਲੇ-ਰੱਪੇ ਵਾਲੇ ਇਕ ਬਾਜ਼ਾਰ ਵਿਚ ਤਬਦੀਲ ਹੋ ਗਿਆ, ਜਦੋਂ ਭਾਰਤੀ ਦੂਤਾਂ ਦੇ ਪਰਿਵਾਰ ਅਤੇ ਵੱਡੀ ਗਿਣਤੀ ਵਿਚ ਭਾਰਤੀ ਅਪ੍ਰਵਾਸੀ ਵੱਖ-ਵੱਖ ਭਾਰਤੀ ਕਲਾਕ੍ਰਿਤੀਆਂ, ਕਾਰਪੇਟਾਂ ਅਤੇ ਵਿਅੰਜਨਾਂ ਦੀ ਵਿਕਰੀ ਲਈ ਦੂਤਘਰ ਵਲੋਂ ਲਗਾਈ ਆਂ ਗਈਆਂ 28 ਅਸਥਾਈ ਦੁਕਾਨਾਂ ਵਿਚ ਪਹੁੰਚੇ। ਦੂਤਘਰ ਦੇ ਸਪਾਉਸੇੱਸ ਕਲੱਬ ਵਿਚ ਘਰ ’ਤੇ ਬਣੀ ਮੋਮਬੱਤੀਆਂ ਦੀ ਦੁਕਾਨ ਲਗਾਈ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਆਏ। ਇਸ ਦੁਕਾਨ ਤੋਂ ਹੋਈ ਆਮਦਨ ਨੂੰ ਚੈਰਿਟੀ ਸੰਗਠਨਾਂ ਨੂੰ ਦਿੱਤਾ ਜਾਏਗਾ। ਇਸ ਮੌਕੇ ’ਤੇ ਲੋਕ ਨਾਚ ਵੀ ਪੇਸ਼ ਕੀਤੇ ਗਏ।