ਕਲੇਰੈਂਸ ਅਵਾਂਤ, ''ਗੌਡਫਾਦਰ ਆਫ਼ ਬਲੈਕ ਸੰਗੀਤ'' ਦਾ 92 ਸਾਲ ਦੀ ਉਮਰ ''ਚ ਦਿਹਾਂਤ

Wednesday, Aug 16, 2023 - 11:43 AM (IST)

ਕਲੇਰੈਂਸ ਅਵਾਂਤ, ''ਗੌਡਫਾਦਰ ਆਫ਼ ਬਲੈਕ ਸੰਗੀਤ'' ਦਾ 92 ਸਾਲ ਦੀ ਉਮਰ ''ਚ ਦਿਹਾਂਤ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਗੈਰ ਗੋਰੇ ਮੂਲ ਦੇ ਲੋਕਾਂ ਦੇ ਸੰਗੀਤ ਦੀ ਦੁਨੀਆ ਵਿੱਚ ਗੌਡਫਾਦਰ ਵਜੋਂ ਜਾਣੇ ਜਾਂਦੇ ਕਲੇਰੈਂਸ ਅਵਾਂਤ ਦਾ ਬੀਤੇ ਦਿਨ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹਨਾਂ ਨੇ ਸੰਗੀਤ ਦੀ ਦੁਨੀਆ ਵਿੱਚ ਕੁਇੰਸੀ ਜੋਨਸ, ਬਿਲ ਵਿਦਰਜ਼ ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਕਰੀਅਰ ਨੂੰ ਲਾਂਚ ਕੀਤਾ ਸੀ ਅਤੇ ਉਹਨਾਂ ਦੇ ਮਾਰਗਦਰਸ਼ਕ ਬਣੇ ਸਨ। ਬਲੈਕ ਸੰਗੀਤ ਦੇ ਗੌਡਫਾਦਰ" ਵਜੋਂ ਜਾਣੇ ਜਾਂਦੇ ਅਵਾਂਤ 2021 ਵਿੱਚ ਰੌਕ ਐਂਡ ਰੋਲ ਹਾਲ ਆਫ ਫੇਮ ਵਿੱਚ ਸ਼ਾਮਲ ਹੋਏ। ਜਾਣਕਾਰੀ ਮੁਤਾਬਕ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਵਿੱਚ ਘਰ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ।

ਅਵਾਂਤ ਦੀਆਂ ਪ੍ਰਾਪਤੀਆਂ ਜਨਤਕ ਅਤੇ ਅੱਜ ਵੀ ਪਰਦੇ ਦੇ ਪਿੱਛੇ ਹਨ। ਜਿਸ ਨੂੰ ਕ੍ਰੈਡਿਟ ਵਿੱਚ ਇੱਕ ਨਾਮ ਦੇ ਰੂਪ ਵਿੱਚ ਜਾਂ ਨਾਵਾਂ ਦੇ ਪਿੱਛੇ ਇੱਕ ਉਹ ਇਕ ਨਾਮ ਸੀ। ਉਹ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਪੈਦਾ ਹੋਇਆ ਅਤੇ ਉਹ ਇੱਕ ਸਥਾਈ ਤੇ ਵਿਆਪਕ ਪ੍ਰਭਾਵ ਵਾਲਾ ਇਨਸਾਨ ਸੀ। ਉਸਨੇ ਸੰਨ 1950 ਦੇ ਦਹਾਕੇ ਵਿੱਚ ਇੱਕ ਮੈਨੇਜਰ ਦੇ ਰੂਪ ਵਿੱਚ ਗਾਇਕਾ ਸਾਰਾਹ ਵਾਨ ਅਤੇ ਲਿਟਲ ਵਿਲੀ ਜੌਨ ਅਤੇ ਸੰਗੀਤਕਾਰ ਲਾਲੋ ਸ਼ਿਫ੍ਰੀਨ ਵਰਗੇ ਨਾਮੀ ਸੰਗੀਤਕਾਰਾਂ ਦੇ ਨਾਲ ਕੰਮ ਕੀਤਾ ਜਿਸਨੇ "ਮਿਸ਼ਨ: ਅਸੰਭਵ" ਦਾ ਵਿਸ਼ਾ ਲਿਖਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! 393 ਫੁੱਟ ਉਚਾਈ 'ਤੇ ਚੱਟਾਨ ਦੇ ਕਿਨਾਰੇ ਬਣਿਆ 'ਸਟੋਰ', ਰੱਸੀ ਨਾਲ ਪਹੁੰਚਦੇ ਹਨ ਗਾਹਕ

1970 ਦੇ ਦਹਾਕੇ ਵਿੱਚ ਉਹ ਬਲੈਕ ਦੀ ਮਲਕੀਅਤ ਵਾਲੇ ਰੇਡੀਓ ਸਟੇਸ਼ਨਾਂ ਦਾ ਇੱਕ ਸ਼ੁਰੂਆਤੀ ਸਰਪ੍ਰਸਤ ਵੀ ਰਿਹਾ ਸੀ ਅਤੇ 1990 ਦੇ ਦਹਾਕੇ ਵਿੱਚ ਬਾਨੀ ਬੇਰੀ ਗੋਰਡੀ ਜੂਨੀਅਰ ਦੁਆਰਾ ਕੰਪਨੀ ਨੂੰ ਵੇਚਣ ਤੋਂ ਬਾਅਦ ਮੋਟਾਊਨ ਦੀ ਅਗਵਾਈ ਕੀਤੀ। ਉਹ ਆਸਕਰ ਜੇਤੂ ਡਾਕੂਮੈਂਟਰੀ "ਸਰਚਿੰਗ ਫਾਰ ਸ਼ੂਗਰਮੈਨ" ਦੁਆਰਾ ਮਸ਼ਹੂਰ ਹੋਇਆ ਸੀ। ਉਸਨੇ ਬਿਲ ਕਲਿੰਟਨ, ਬਰਾਕ ਓਬਾਮਾ ਲਈ ਚੋਣਾਂ ਲਈ ਆਪਣੇ ਸੰਗੀਤ ਰਾਹੀ ਪੈਸੇ ਵੀ ਇਕੱਠੇ ਕਰਕੇ ਚੋਣਾਂ ਵਿੱਚ ਮਦਦ ਵੀ  ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News