ਚੀਨ ਦੇ ਕਰਜ਼ੇ ਦੇ ਜਾਲ ’ਚ ਫਸਿਆ ਇਕ ਨਵਾਂ ਦੇਸ਼, ਦੇਣਾ ਪੈ ਗਿਆ ਆਪਣਾ ਪਾਵਰ ਗ੍ਰਿਡ
Wednesday, Sep 16, 2020 - 08:33 AM (IST)
ਵਿਅਨਤਿਯਾਨੇ, (ਇੰਟ)- ਚੀਨ ਪੂਰੀ ਦੁਨੀਆ ਨੂੰ ਤੇਜ਼ੀ ਨਾਲ ਆਪਣੇ ਕਰਜ਼ੇ ਦੀ ਜਾਲ ’ਚ ਫਸਾ ਰਿਹਾ ਹੈ। ਡ੍ਰੈਗਨ ਦੀ ਇਸ ਟਰੈਪ ਡਿਪਲੋਮੈਸੀ ਦਾ ਨਵਾਂ ਸ਼ਿਕਾਰ ਲਾਓਸ ਬਣਿਆ ਹੈ। ਅਰਬਾਂ ਡਾਲਰ ਦੇ ਚੀਨੀ ਕਰਜ਼ੇ ਨੂੰ ਨਾ ਅਦਾ ਕਰ ਸਕਣ ਦੀ ਸਥਿਤੀ ’ਚ ਲਾਓਸ ਨੂੰ ਆਪਣਾ ਪਾਵਰ ਗ੍ਰਿਡ ਸਰਕਾਰੀ ਕੰਪਨੀ ਨੂੰ ਸੌਂਪਣਾ ਪੈ ਗਿਆ ਹੈ।
ਹਾਰਵਰਡ ਬਿਜਨੈੱਸ ਰਿਵਿਊ ਦੀ ਰਿਪੋਰਟ ਮੁਤਾਬਕ ਚੀਨ ਦੀ ਸਰਕਾਰ ਅਤੇ ਉਸਦੀਆਂ ਕੰਪਨੀਆਂ ਨੇ 150 ਤੋਂ ਜ਼ਿਆਦਾ ਦੇਸ਼ਾਂ ਨੂੰ 1.5 ਟ੍ਰਿਲੀਅਨ ਡਾਲਰ ਯਾਨੀ 112 ਲੱਖ 50 ਹਜ਼ਾਰ ਕਰੋੜ ਰੁਪਏ ਦਾ ਲੋਨ ਵੀ ਦਿੱਤਾ ਹੈ।
ਹਾਈ ਸਪੀਡ ਰੇਲ ਟਰੈਕ ਬਣਾ ਰਿਹਾ ਚੀਨ
ਚੀਨ ਆਪਣੇ ਗੁਆਂਢੀ ਦੇਸ਼ ਲਾਓਸ ’ਚ 6 ਬਿਲੀਅਨ ਡਾਲਰ ਦੀ ਲਾਗਤ ਨਾਲ ਹਾਈਸਪੀਡ ਰੇਲ ਕੋਰੀਡੋਰ ਨੂੰ ਬਣਾਉਣ ’ਤੇ ਕੰਮ ਕਰ ਰਿਹਾ ਹੈ। ਇਸ ਟਰੈਕ ’ਤੇ ਪਹਿਲੀ ਟਰੇਨ 2 ਦਸੰਬਰ, 2021 ਨੂੰ ਲਾਓ ਰਾਸ਼ਟਰੀ ਦਿਵਸ ’ਤੇ ਰਾਜਧਾਨੀ ਵਿਅਨਤਿਯਾਨੇ ਆਉਣ ਵਾਲੀ ਹੈ।