ਪਰਿਵਾਰਕ ਸਮਾਗਮ ਦੌਰਾਨ ਜ਼ਮੀਨ ਖਿਸਕਣ ਕਾਰਨ 18 ਲੋਕਾਂ ਦੀ ਮੌਤ
Monday, Apr 15, 2024 - 11:22 AM (IST)
ਤਾਰਾ ਤੋਰਾਜਾ (ਏਜੰਸੀ) - ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ’ਤੇ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਹੋਰ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਖਣੀ ਸੁਲਾਵੇਸੀ ਸੂਬੇ ਦੇ ਤਾਨਾ ਤੋਰਾਜਾ ਜ਼ਿਲੇ ’ਚ ਸ਼ਨੀਵਾਰ ਰਾਤ ਨੂੰ ਮੋਹਲੇਧਾਰ ਮੀਂਹ ਤੋਂ ਬਾਅਦ ਆਲੇ-ਦੁਆਲੇ ਦੀਆਂ ਪਹਾੜੀਆਂ ’ਤੇ ਜ਼ਮੀਨ ਖਿਸਕ ਗਈ। ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਏ ਘਰਾਂ ’ਚੋਂ ਇਕ ਵਿਚ ਪਰਿਵਾਰਕ ਸਮਾਗਮ ਚੱਲ ਰਿਹਾ ਸੀ।
ਇਹ ਵੀ ਪੜ੍ਹੋ: ਅਫਗਾਨਿਸਤਾਨ ਤੇ ਪਾਕਿਸਤਾਨ ’ਚ ਮੀਂਹ, ਬਰਫਬਾਰੀ ਅਤੇ ਹੜ੍ਹ ਕਾਰਨ 63 ਲੋਕਾਂ ਦੀ ਮੌਤ
ਦੂਰ-ਦੁਰਾਡੇ ਪਹਾੜੀ ਪਿੰਡਾਂ ’ਚ ਲੋਕਾਂ ਨੂੰ ਬਚਾਉਣ ਲਈ ਦਰਜਨਾਂ ਸਿਪਾਹੀ, ਪੁਲਸ ਮੁਲਾਜ਼ਮਾਂ ਅਤੇ ਵਲੰਟੀਅਰ ਤਲਾਸ਼ੀ ਮੁਹਿੰਮ ’ਚ ਤਾਇਨਾਤ ਕੀਤੇ ਗਏ ਹਨ। ਐਤਵਾਰ ਤੜਕੇ ਬਚਾਅ ਕਾਮਿਆਂ ਨੇ ਇਕ 8 ਸਾਲ ਦੀ ਬੱਚੀ ਸਮੇਤ 2 ਜ਼ਖ਼ਮੀ ਵਿਅਕਤੀਆਂ ਨੂੰ ਜ਼ਿੰਦਾ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਕਾਸਰ ਦੇ ਖੋਜ ਅਤੇ ਬਚਾਅ ਦਲ ਦੇ ਮੁਖੀ ਮੈਕਸਿਅਨਸ ਬਿਕਾਬੇਲ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਐਤਵਾਰ ਦੁਪਹਿਰ ਨੂੰ ਮਕਾਲੇ ਪਿੰਡ 'ਚ ਮਲਬੇ 'ਚੋਂ ਲਗਭਗ 14 ਲਾਸ਼ਾਂ ਨੂੰ ਬਾਹਰ ਕੱਢਿਆ, ਜਦਕਿ ਦੱਖਣੀ ਮਾਕੇਲੇ 'ਚ ਮਲਬੇ 'ਚੋਂ 4 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਤਾਰਾ ਤੋਰਾਜਾ ਜ਼ਿਲ੍ਹੇ ਦੀ ਆਫ਼ਤ ਪ੍ਰਬੰਧਨ ਏਜੰਸੀ ਦੇ ਮੁਖੀ ਸੁਲੇਮਾਨ ਮਾਲੀਆ ਨੇ ਸੋਮਵਾਰ ਨੂੰ ਕਿਹਾ, "ਅਸੀਂ ਦੋ ਹੋਰ ਲੋਕਾਂ ਦੀ ਭਾਲ ਕਰ ਰਹੇ ਹਾਂ, ਪਰ ਧੁੰਦ ਅਤੇ ਹਲਕੀ ਬਾਰਿਸ਼ ਨੇ ਖੋਜ ਨੂੰ ਮੁਸ਼ਕਲ ਬਣਾ ਦਿੱਤਾ ਹੈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8