ਇਕਵਾਡੋਰ ''ਚ ਜ਼ਮੀਨ ਖ਼ਿਸਕਣ ਕਾਰਨ 16 ਲੋਕਾਂ ਦੀ ਮੌਤ, ਅਣਗਿਣਤ ਘਰ ਹੋਏ ਤਬਾਹ
Tuesday, Mar 28, 2023 - 10:12 AM (IST)
ਕੁਇਟੋ (ਵਾਰਤਾ)- ਮੱਧ ਇਕਵਾਡੋਰ ਦੇ ਚਿੰਬੋਰਾਜੋ ਸੂਬੇ ਦੇ ਅਲੌਸੀ ਕੈਂਟਨ ਵਿਚ ਐਤਵਾਰ ਰਾਤ ਨੂੰ ਜ਼ਮੀਨ ਖ਼ਿਸਕਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਰਿਸਕ ਮੈਨੇਜਮੈਂਟ ਸਕੱਤਰੇਤ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਦੀ ਸ਼ੁਰੂਆਤੀ ਰਿਪੋਰਟ ਮੁਤਾਬਕ 7 ਲੋਕ ਅਜੇ ਵੀ ਲਾਪਤਾ ਹਨ ਅਤੇ ਜ਼ਮੀਨ ਖ਼ਿਸਕਣ ਕਾਰਨ 500 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ: ਸਾਊਦੀ ਅਰਬ 'ਚ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ, 20 ਲੋਕਾਂ ਦੀ ਮੌਤ (ਵੀਡੀਓ)
ਜ਼ਮੀਨ ਖ਼ਿਸਕਣ ਕਾਰਨ ਅਣਗਿਣਤ ਘਰ ਤਬਾਹ ਹੋ ਗਏ ਹਨ, 65 ਫ਼ੀਸਦੀ ਮੁੱਖ ਸੜਕਾਂ ਨੁਕਸਾਨੀਆਂ ਗਈਆਂ ਅਤੇ 25 ਫ਼ੀਸਦੀ ਸਟਰੀਟ ਲਾਈਟਾਂ ਕੰਮ ਨਹੀਂ ਕਰ ਰਹੀਆਂ ਹਨ। ਸਕੱਤਰੇਤ ਨੇ ਕਿਹਾ ਕਿ ਭਾਈਚਾਰਿਆਂ ਅਤੇ ਸ਼ਹਿਰਾਂ ਲਈ 100 ਫ਼ੀਸਦੀ ਆਵਾਜਾਈ ਸੇਵਾ ਪ੍ਰਭਾਵਿਤ ਹੋਈ ਹੈ। ਦੇਸ਼ ਦੀ ਈਸੀਯੂ 911 ਏਕੀਕ੍ਰਿਤ ਐਮਰਜੈਂਸੀ ਹਾਟਲਾਈਨ ਅਤੇ ਸੇਵਾ ਨੇ ਐਤਵਾਰ ਰਾਤ ਇਕ ਚਿਤਾਵਨੀ ਜਾਰੀ ਕੀਤੀ ਅਤੇ ਤੁਰੰਤ ਖੋਜ ਅਤੇ ਬਚਾਅ ਦਲ ਨੂੰ ਪੇਂਡੂ ਖੇਤਰ ਵਿਚ ਭੇਜ ਦਿੱਤਾ। ਰਾਸ਼ਟਰਪਤੀ ਦੇ ਸੰਚਾਰ ਸਕੱਤਰੇਤ ਨੇ ਇਕ ਬਿਆਨ ਵਿਚ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਘਰ ਗੁਆ ਦਿੱਤਾ ਹੈ, ਉਨ੍ਹਾਂ ਲਈ ਅਸਥਾਈ ਰਿਹਾਇਸ਼ ਅਤੇ ਬਿਸਤਰਿਆਂ ਦੀ ਵਿਵਸਥਾ ਕੀਤੀ ਗਈ ਹੈ।