ਆਸਟ੍ਰੇਲੀਆ 'ਚ ਜ਼ਮੀਨ ਖਿਸਕਣ ਕਾਰਨ ਬ੍ਰਿਟਿਸ਼ ਪਰਿਵਾਰ ਦੇ 2 ਮੈਂਬਰਾਂ ਦੀ ਮੌਤ, 2 ਜ਼ਖਮੀ
Tuesday, Apr 05, 2022 - 10:25 AM (IST)
ਸਿਡਨੀ (ਭਾਸ਼ਾ)- ਆਸਟ੍ਰੇਲੀਆ ਦੇ ਬਲੂ ਮਾਉਂਟੇਨਜ਼ ਵਿੱਚ ਸੈਰ ਕਰਦੇ ਸਮੇਂ ਇੱਕ ਬ੍ਰਿਟਿਸ਼ ਪਰਿਵਾਰ ਦੇ ਪੰਜ ਮੈਂਬਰ ਜ਼ਮੀਨ ਖਿਸਕਣ ਕਾਰਨ ਉੱਥੇ ਫਸ ਗਏ। ਇਸ ਦੌਰਾਨ ਪਿਤਾ ਅਤੇ 9 ਸਾਲਾ ਪੁੱਤਰ ਦੀ ਮੌਤ ਹੋ ਗਈ। ਜਦਕਿ ਮਾਂ ਅਤੇ ਉਨ੍ਹਾਂ ਦਾ ਨਾਬਾਲਗ ਪੁੱਤਰ ਗੰਭੀਰ ਜ਼ਖਮੀ ਹੋ ਗਏ।
ਸਿਡਨੀ ਦੇ ਪੱਛਮ ਵਿੱਚ ਸੋਮਵਾਰ ਨੂੰ ਪਹਾੜਾਂ ਵਿੱਚ ਪ੍ਰਸਿੱਧ ਇੱਕ ਸੈਰ-ਸਪਾਟਾ ਸਥਾਨ ਵੈਂਟਵਰਥ ਪਾਸ 'ਤੇ ਇੱਕ ਪੈਦਲ ਮਾਰਗ 'ਤੇ ਜ਼ਮੀਨ ਖਿਸਕਣ ਦੀ ਸੂਚਨਾ ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 1:40 ਵਜੇ ਦੇ ਕਰੀਬ ਦਿੱਤੀ ਗਈ।ਇੱਕ 50 ਸਾਲਾ ਔਰਤ ਅਤੇ ਉਸ ਦੇ 14 ਸਾਲਾ ਪੁੱਤਰ ਨੂੰ ਹੈਲੀਕਾਪਟਰ ਰਾਹੀਂ ਏਅਰਲਿਫਟ ਕੀਤਾ ਗਿਆ। ਉਹਨਾਂ ਨੂੰ ਸਿਰ ਅਤੇ ਪੇਟ ਵਿੱਚ ਗੰਭੀਰ ਸੱਟਾਂ ਨਾਲ ਸਿਡਨੀ ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਕਾਰਜਕਾਰੀ ਚੀਫ ਸੁਪਰਡੈਂਟ ਸਟੀਵਰਟ ਕਲਾਰਕ ਨੇ ਨੌ ਨੈੱਟਵਰਕ ਟੈਲੀਵਿਜ਼ਨ ਦੇ "ਟੂਡੇ" ਪ੍ਰੋਗਰਾਮ ਨੂੰ ਦੱਸਿਆ ਕਿ ਮੰਗਲਵਾਰ ਨੂੰ ਵੀ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਿਊਯਾਰਕ 'ਚ ਬਜ਼ੁਰਗ ਸਿੱਖ 'ਤੇ ਹਮਲਾ, ਨਫ਼ਰਤੀ ਅਪਰਾਧ ਤਹਿਤ ਹੋਵੇਗੀ ਜਾਂਚ
ਪੈਰਾਮੈਡਿਕਸ ਨੇ ਇਕ 15 ਸਾਲਾ ਕੁੜੀ ਨੂੰ ਜ਼ਮੀਨ ਖਿਸਕਣ ਵਾਲੀ ਥਾਂ ਤੋਂ ਹਟਾਇਆ, ਜੋ ਸਾਈਟ ਦੀ ਪਾਰਕਿੰਗ ਤੋਂ ਲਗਭਗ 90 ਮਿੰਟ ਦੀ ਦੂਰੀ 'ਤੇ ਹੈ। ਉਸ ਨੂੰ ਪਹੁੰਚੇ ਸਦਮੇ ਲਈ ਇਲਾਜ ਕੀਤਾ ਗਿਆ।ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਇੱਕ ਪੁਲਸ ਹੈਲੀਕਾਪਟਰ ਨੇ ਘਟਨਾ ਸਥਾਨ ਤੋਂ ਛੋਟੇ ਮੁੰਡੇ ਅਤੇ ਉਸਦੇ 49 ਸਾਲਾ ਪਿਤਾ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।ਪੁਲਸ ਨੇ ਦੱਸਿਆ ਕਿ ਬ੍ਰਿਟਿਸ਼ ਪਰਿਵਾਰ ਛੁੱਟੀਆਂ 'ਤੇ ਸੀ।ਪਰਿਵਾਰ ਜਿਸ ਪੈਦਲ ਮਾਰਗ 'ਤੇ ਸੀ, ਉਸ ਵਿੱਚ ਸੁੰਦਰ ਨਜ਼ਾਰੇ ਸ਼ਾਮਲ ਹਨ ਅਤੇ ਵੈਂਟਵਰਥ ਫਾਲਸ ਵੱਲ ਜਾਂਦੇ ਹਨ। ਮੀਂਹ ਕਾਰਨ ਖੇਤਰ ਵਿੱਚ ਜ਼ਮੀਨ ਖਿਸਕੀ ਸੀ ਪਰ ਹਾਲ ਹੀ ਵਿੱਚ ਮਾਰਗ ਦਾ ਮੁਆਇਨਾ ਕੀਤਾ ਗਿਆ ਸੀ ਅਤੇ ਇਸਨੂੰ ਸੁਰੱਖਿਅਤ ਮੰਨਿਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।