ਮਲੇਸ਼ੀਆ ''ਚ ਟੂਰਿਸਟ ਕੈਂਪ ਸਾਈਟ ''ਤੇ ਖਿਸਕੀ ਜ਼ਮੀਨ, ਦਰਜਨਾਂ ਲੋਕਾਂ ਦੀ ਮੌਤ

12/16/2022 12:34:29 PM

ਕੁਆਲਾਲੰਪੁਰ (ਏਜੰਸੀ) : ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਬਾਹਰੀ ਇਲਾਕੇ ਵਿਚ ਇੱਕ ਸੈਲਾਨੀ ਕੈਂਪ ਵਾਲੀ ਥਾਂ ‘ਤੇ ਵੀਰਵਾਰ ਦੇਰ ਰਾਤ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਲਾਪਤਾ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਸ ਮੁਖੀ ਸੂਫੀਅਨ ਅਬਦੁੱਲਾ ਨੇ ਦੱਸਿਆ ਕਿ ਕੁਆਲਾਲੰਪੁਰ ਤੋਂ ਕਰੀਬ 50 ਕਿਲੋਮੀਟਰ ਦੂਰ ਕੇਂਦਰੀ ਸੇਲਾਂਗੋਰ ਦੇ ਬਾਤਾਂਗ ਕਾਲੀ 'ਚ ਇਕ 'ਕੈਂਪਸਾਈਟ' 'ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਮੰਨਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਉੱਥੇ ਕਰੀਬ 94 ਲੋਕ ਮੌਜੂਦ ਸਨ।

ਇਹ ਵੀ ਪੜ੍ਹੋ: ਮਾਂ ਦੀ ਕੁੱਖ ਦੀ ਬਜਾਏ ਹੁਣ ਫੈਕਟਰੀ 'ਚ ਪੈਦਾ ਹੋਣਗੇ ਬੱਚੇ! ਮਨਮਰਜੀ ਨਾਲ ਤੈਅ ਕਰ ਸਕੋਗੇ ਸਰੀਰਕ ਬਣਾਵਟ (ਵੀਡੀਓ)

PunjabKesari

'ਕੈਂਪਸਾਈਟ' ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਲੋਕ ਸਮਾਂ ਬਿਤਾਉਣ ਲਈ ਟੈਂਟ ਲਗਾ ਕੇ ਰਹਿੰਦੇ ਹਨ। ਅਜਿਹੇ ਸਥਾਨ ਸਥਾਨਕ ਲੋਕਾਂ ਵਿੱਚ ਕਾਫ਼ੀ ਪ੍ਰਸਿੱਧ ਹਨ। ਸੂਫੀਅਨ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ, ਜਿਸ ਵਿੱਚ ਇੱਕ 5 ਸਾਲ ਦਾ ਬੱਚਾ ਵੀ ਸ਼ਾਮਲ ਹੈ। ਘਟਨਾ 'ਚ ਜ਼ਖ਼ਮੀ ਹੋਏ 7 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬਚਾਅ ਕਰਮਚਾਰੀ ਲਗਭਗ 17 ਲੋਕਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ 53 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਲਗਭਗ 400 ਕਰਮਚਾਰੀ ਖੋਜ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ: ਵਿਸ਼ਵ ਕੱਪ ਫਾਇਨਲ 'ਚ ਪਹੁੰਚਿਆ ਫਰਾਂਸ, ਜਿੱਤ ਦਾ ਜਸ਼ਨ ਮਨਾ ਰਹੇ ਮੁੰਡੇ ਨਾਲ ਵਾਪਰ ਗਿਆ ਦਰਦਨਾਕ ਭਾਣਾ (ਵੀਡੀਓ)

PunjabKesari

ਸੇਲਾਂਗੋਰ ਫਾਇਰ ਵਿਭਾਗ ਦੇ ਅਨੁਸਾਰ, ਦੇਰ ਰਾਤ 2 ਵੱਜ ਕੇ 24 ਮਿੰਟ 'ਤੇ  ਘਟਨਾ ਦੀ ਸੂਚਨਾ ਮਿਲਣ ਦੇ ਕਰੀਬ ਅੱਧੇ ਘੰਟੇ ਬਾਅਦ ਹੀ ਫਾਇਰਫਾਈਟਰ ਮੌਕੇ 'ਤੇ ਪਹੁੰਚ ਗਏ। ਕਰੀਬ 3 ਏਕੜ ਖੇਤਰ ਵਿੱਚ ਜ਼ਮੀਨ ਖਿਸਕ ਗਈ ਹੈ। ਨਿਊਜ਼ ਏਜੰਸੀ ਬਰਨਾਮਾ ਨੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਬਚਾਅ ਕਰਮਚਾਰੀ ਤੜਕੇ ਟਾਰਚ ਦੀ ਰੋਸ਼ਨੀ ਵਿਚ ਮਲਬੇ ਨੂੰ ਸਾਫ਼ ਕਰਦੇ ਦਿਖਾਈ ਦਿੱਤੇ। ਉਸਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਕਰਮਚਾਰੀ ਮੌਕੇ ਤੋਂ ਬਚੇ ਹੋਏ ਲੋਕਾਂ ਨੂੰ ਨੇੜਲੇ ਪੁਲਸ ਸਟੇਸ਼ਨ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਸਿੱਖਿਆ ਵਿਭਾਗ ਦਾ ਅਹਿਮ ਫੈਸਲਾ, ਅਧਿਆਪਕਾਂ ਨੂੰ ਨਹੀਂ ਮਿਲੇਗੀ ਚਾਇਲਡ ਕੇਅਰ ਤੇ ਵਿਦੇਸ਼ੀ ਛੁੱਟੀ


cherry

Content Editor

Related News