ਸਰਹੱਦ ਪਾਰ: ਟੇਲਰ ਕੋਲੋਂ ਸੀਤੇ ਕੱਪੜੇ ਲੈਣ ਗਈਆਂ 2 ਭੈਣਾਂ ਨਾਲ 8 ਲੋਕਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ

09/03/2021 9:28:15 AM

ਗੁਰਦਾਸਪੁਰ/ਲਾਹੌਰ(ਜ. ਬ.)- ਲਾਹੌਰ ਦੇ ਇਲਾਕਾ ਗੁਜ਼ਰਪੁਰਾ ਤੋਂ 2 ਚਚੇਰੀਆਂ ਭੈਣਾਂ ਸ਼ਾਮ ਨੂੰ ਘਰੋਂ ਫਜਲ ਪਾਰਕ ਤੋਂ ਇਕ ਟੇਲਰ ਕੋਲੋਂ ਆਪਣੇ ਸੀਤੇ ਕੱਪੜੇ ਲੈਣ ਲਈ ਗਈਆਂ ਪਰ ਵਾਪਸ ਨਾ ਆਈਆਂ। ਪਰਿਵਾਰ ਸਾਰੀ ਰਾਤ ਲੜਕੀਆਂ ਦੀ ਤਾਲਾਸ਼ ਕਰਦਾ ਰਿਹਾ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਚਿਤਾਵਨੀ, ਅਫ਼ਗਾਨਿਸਤਾਨ ’ਚ ਹੋ ਸਕਦੈ ਗ੍ਰਹਿ ਯੁੱਧ

ਸਵੇਰੇ ਲੜਕੀਆਂ ਨੇ ਘਰ ਫੋਨ ਕਰ ਕੇ ਦੱਸਿਆ ਕਿ ਉਹ ਇਸ ਸਮੇਂ ਕਰੋਲ ਘਾਟੀ ਕੇਬਲ ਬਣਾਉਣ ਵਾਲੀ ਫੈਕਟਰੀ ਦੇ ਗੇਟ ਅੱਗੇ ਬੁਰੀ ਹਾਲਤ ’ਚ ਪਈਆਂ ਹਨ, ਕਿਉਂਕਿ ਸਾਰੀ ਰਾਤ ਉਕਤ ਫੈਕਟਰੀ ’ਚ ਫੈਕਟਰੀ ਮਾਲਕ ਸਮੇਤ 8 ਲੋਕਾਂ ਨੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ। ਇਹ ਲੋਕ ਸਾਨੂੰ ਬਾਜ਼ਾਰ ’ਚੋਂ ਚੁੱਕ ਕੇ ਲੈ ਗਏ ਸੀ।

ਇਹ ਵੀ ਪੜ੍ਹੋ: ਜਨਮ ਲੈਂਦਿਆਂ ਹੀ 60 ਸਾਲ ਦੀ ਬੁੱਢੀ ਵਾਂਗ ਦਿਸਣ ਲੱਗੀ ਬੱਚੀ, ਪਰਿਵਾਰਕ ਮੈਂਬਰ ਹੋਏ ਹੈਰਾਨ

ਪੀੜਤ ਦੀ ਮਾਂ ਨੇ ਮੁੱਖ ਮੰਤਰੀ ਪੰਜਾਬ ਉਸਮਾਨ ਬਜਦਰ ਨੂੰ ਫੋਨ ’ਤੇ ਸੂਚਿਤ ਕਰ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤਾ। ਮੁੱਖ ਮੰਤਰੀ ਦੇ ਦਖ਼ਲ ਨਾਲ ਪੁਲਸ ਨੇ ਲੜਕੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਤੇ ਫੈਕਟਰੀ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀ ਫਰਾਰ ਹਨ।


cherry

Content Editor

Related News