PUBG ਦਾ ਪਾਗਲਪਨ,ਗੇਮ ਦਾ ਸੀਨ ਰੀਕ੍ਰੀਏਟ ਕਰ ਨੌਜਵਾਨ ਨੇ ਪਰਿਵਾਰਕ ਮੈਂਬਰਾਂ ''ਤੇ ਚਲਾਈਆਂ ਗੋਲ਼ੀਆਂ,4 ਦੀ ਮੌਤ
Wednesday, Apr 07, 2021 - 05:14 PM (IST)
ਲਾਹੌਰ : ਪਬਜੀ ਸਿਰਫ਼ ਇਕ ਵੀਡੀਓ ਗੇਮ ਨਹੀਂ, ਸਗੋਂ ਕਈ ਨੌਜਵਾਨਾਂ ਦਾ ਸ਼ੌਂਕ ਬਣ ਚੁੱਕੀ ਹੈ। ਇਸ ਗੇਮ ਦੇ ਚੱਕਰ ਵਿਚ ਨੌਜਵਾਨਾਂ ਨੂੰ ਖਾਣਾ-ਪਾਣੀ ਕੀ, ਕਿਸੇ ਵੀ ਚੀਜ਼ ਦੀ ਹੋਸ਼ ਨਹੀਂ ਰਹਿੰਦੀ। ਤਾਜ਼ਾ ਮਾਮਲਾ ਪਾਕਿਸਤਾਨ ਵਿਚ ਲਾਹੌਰ ਦੇ ਨਵਾਂ ਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਇਸ ਗੇਮ ਦਾ ਸੀਨ ਰੀਕ੍ਰਿਏਟ ਕਰਦੇ ਹੋਏ ਆਪਣੇ ਪਰਿਵਾਰ ’ਤੇ ਫਾਈਰਿੰਗ ਕਰ ਦਿੱਤੀ। ਇਸ ਹਾਦਸੇ ਵਿਚ ਨੌਜਵਾਨ ਦੇ ਭਰਾ-ਭਾਬੀ, ਭੈਣ ਅਤੇ ਦੋਸਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਏ.ਆਰ.ਵਾਈ. ਨਿਊਜ਼ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਲਾਹੌਰ ਦੇ ਨਵਾਂ ਕੋਟ ਵਿਚ ਇਕ ਸ਼ਖ਼ਸ ਨੇ ਪਬਜੀ ਦਾ ਇਕ ਦ੍ਰਿਸ਼ ਰੀਕ੍ਰਿਏਟ ਕੀਤਾ, ਜਿਸ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਉਸ ਵਿਚ ਨੌਜਵਾਨ ਸਿਰ ’ਤੇ ਪਬਜੀ ਵਾਲਾ ਹੈਲਮੈਟ ਅਤੇ ਜੈਕੇਟ ਪਾ ਕੇ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ। ਡੀ.ਐਸ.ਪੀ. ਓਮਰ ਬਲੂਚ ਨੇ ਗੋਲੀਬਾਰੀ ਦੀ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਦੋਸ਼ੀ ‘ਪਬਜੀ’ ਗੇਮ ਦਾ ਆਦੀ ਸੀ। ਪਰਿਵਾਰ ਵਾਲੇ ਉਸ ਨੂੰ ਇਹ ਗੇਮ ਖੇਡਣ ਤੋਂ ਰੋਕਦੇ ਸਨ ਤਾਂ ਉਹ ਉਨ੍ਹਾਂ ਨਾਲ ਝਗੜਾ ਕਰਦਾ ਸੀ।
ਰਿਪੋਰਟ ਮੁਤਾਬਕ ਗੋਲੀਆ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਘਟਨਾ ਸਥਾਨ ’ਤੇ ਇਕੱਠੇ ਹੋਏ ਅਤੇ ਨੌਜਵਾਨ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਏ.ਆਰ.ਵਾਈ. ਨਿਊਜ਼ ਨੇ ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ਵਿਚ ਦੋਸ਼ੀ ਫਾਈਰਿੰਗ ਕਰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿ ’ਚ ਇਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰ ਕੇ ਕੀਤਾ ਧਰਮ ਪਰਿਵਰਤਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।