ਲੇਬਰ ਪਾਰਟੀ ਨੇ ਵਿੰਡਸਰ ਦੇ ਬ੍ਰਿਟਿਸ਼ ਰਾਇਲ ਚੋਣ ਹਲਕੇ ਤੋਂ ਪਵਿੱਤਰ ਕੌਰ ਨੂੰ ਬਣਾਇਆ ਉਮੀਦਵਾਰ

Friday, Apr 12, 2024 - 09:27 AM (IST)

ਲੇਬਰ ਪਾਰਟੀ ਨੇ ਵਿੰਡਸਰ ਦੇ ਬ੍ਰਿਟਿਸ਼ ਰਾਇਲ ਚੋਣ ਹਲਕੇ ਤੋਂ ਪਵਿੱਤਰ ਕੌਰ ਨੂੰ ਬਣਾਇਆ ਉਮੀਦਵਾਰ

ਸਲੋਹ (ਬਨੂੜ)- ਲੇਬਰ ਪਾਰਟੀ ਨੇ ਇੰਗਲੈਂਡ ਦੀਆਂ ਆਮ ਚੋਣਾਂ ਲਈ ਵਿੰਡਸਰ ਚੋਣ ਹਲਕੇ ਤੋਂ ਸੰਭਾਵਿਤ ਉਮੀਦਵਾਰ ਵਜੋਂ ਸਲੋਹ ਲੇਬਰ ਲੀਡਰ ਕਾਊਂਸਲਰ ਪਵਿੱਤਰ ਕੌਰ ਮਾਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਪਵਿੱਤਰ ਕੌਰ ਮਾਨ ਨੂੰ ਉਮੀਦਵਾਰ ਬਣਾਏ ਜਾਣ ਕਾਰਨ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਹੈ।

ਇਹ ਵੀ ਪੜ੍ਹੋ: ਨਿੱਝਰ ਦੇ ਕਤਲ 'ਤੇ ਮੁੜ ਬੋਲੇ ਜਸਟਿਨ ਟਰੂਡੋ; ਘੱਟ ਗਿਣਤੀਆਂ ਨਾਲ ਹਮੇਸ਼ਾ ਖੜ੍ਹਾ ਹੈ ਕੈਨੇਡਾ

ਇੰਗਲੈਂਡ ਵਿਚ ਸਿਰਫ਼ 2 ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਹਨ। ਪਵਿੱਤਰ ਕੌਰ ਮਾਨ ਮੌਜੂਦਾ ਸਮੇਂ ਵਿਚ ਸਲੋਹ ਬੋਰੋ ਕੌਂਸਲ ਵਿਚ ਲੇਬਰ ਗਰੁੱਪ ਲੀਡਰ ਹੈ ਅਤੇ ਲਗਭਗ 14 ਸਾਲਾਂ ਤੋਂ ਕਾਊਂਸਲਰ ਹੈ। ਵਿੰਡਸਰ ਹਲਕਾ ਸੈਲਾਨੀਆਂ ਵਿਚਕਾਰ ਬਹੁਤ ਪ੍ਰਸਿੱਧ ਹੈ ਅਤੇ ਇੱਥੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦਾ ਘਰ ਹੈ।

ਇਹ ਵੀ ਪੜ੍ਹੋ: ਭਾਰਤ ਦਾ ਮੋਸਟ ਵਾਂਟੇਡ ਖ਼ਤਰਨਾਕ ਅੱਤਵਾਦੀ ਹਾਫਿਜ਼ ਸਈਦ ਲਾਹੌਰ ਦੇ ਹਸਪਤਾਲ ’ਚ ਦਾਖ਼ਲ, ਹਾਲਤ ਨਾਜ਼ੁਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News