SCO ਸੰਮੇਲਨ 'ਚ ਇਮਰਾਨ ਖਾਨ ਨੇ ਤੋੜਿਆ ਪ੍ਰੋਟੋਕਾਲ, ਵੀਡੀਓ ਵਾਇਰਲ

06/14/2019 1:58:10 PM

ਬਿਸ਼ਕੇਕ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਕ ਵਾਰ ਆਪਣੇ ਦੇਸ਼ ਵਿਚ ਆਲੋਚਨਾ ਦੇ ਸ਼ਿਕਾਰ ਹੋ ਰਹੇ ਹਨ। ਵੀਰਵਾਰ ਨੂੰ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਆਯੋਜਿਤ ਸ਼ੰਘਾਈ ਸਹਿਯੋਗ ਸੰਮੇਲਨ (Shanghai co-operation organization) ਸੰਮੇਲਨ ਦੌਰਾਨ ਇਮਰਾਨ ਨੇ ਪ੍ਰੋਟੋਕਾਲ ਤੋੜਿਆ। ਹੁਣ ਇਮਰਾਨ ਦਾ ਨਾ ਸਿਰਫ ਮਜ਼ਾਕ ਉਡਾਇਆ ਜਾ ਰਿਹਾ ਹੈ ਸਗੋਂ ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। 

ਦਿਲਚਸਪ ਗੱਲ ਇਹ ਹੈ ਕਿ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਸ ਸਮੇਂ ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀ ਹਾਲ ਵਿਚ ਦਾਖਲ ਹੋ ਰਹੇ ਹਨ, ਉਨ੍ਹਾਂ ਦੇ ਸਵਾਗਤ ਵਿਚ ਹਰ ਕੋਈ ਖੜ੍ਹਾ ਹੈ ਪਰ ਇਮਰਾਨ ਖਾਨ ਬੈਠੇ ਹੋਏ ਹਨ। ਇਮਰਾਨ ਵਿਚ-ਵਿਚ ਕਦੇ ਖੜ੍ਹੇ ਹੁੰਦੇ ਹਨ ਪਰ ਕੁਝ ਸੈਕੰਡ ਬਾਅਦ ਬੈਠ ਜਾਂਦੇ ਹਨ ਜਦਕਿ ਬਾਕੀ ਸਾਰੇ ਲੋਕ ਖੜ੍ਹੇ ਹਨ। 

 

ਪਿਛਲੇ ਦਿਨੀਂ ਇਮਰਾਨ ਖਾਨ ਨੇ ਸਾਊਦੀ ਅਰਬ ਦੇ ਦੌਰੇ ਦੌਰਾਨ ਵੀ ਪ੍ਰੋਟੋਕਾਲ ਤੋੜਿਆ ਸੀ। ਉਸ ਸਮੇਂ ਵੀ ਉਨ੍ਹਾਂ ਦਾ ਕਾਫੀ ਆਲੋਚਨਾ ਹੋਈ ਸੀ।


Vandana

Content Editor

Related News