ਜਿੰਨ ਤੋਂ ਛੁਟਕਾਰਾ ਪਾਉਣ ਲਈ ਕੁਵੈਤੀ ਮਹਿਲਾ ਨੇ ਖਰਚ ਕਰ ਦਿੱਤੇ 99 ਹਜ਼ਾਰ ਡਾਲਰ

Thursday, Apr 01, 2021 - 02:42 AM (IST)

ਜਿੰਨ ਤੋਂ ਛੁਟਕਾਰਾ ਪਾਉਣ ਲਈ ਕੁਵੈਤੀ ਮਹਿਲਾ ਨੇ ਖਰਚ ਕਰ ਦਿੱਤੇ 99 ਹਜ਼ਾਰ ਡਾਲਰ

ਕੁਵੈਤ - ਕੁਵੈਤ ਦੀ ਇਕ ਮਹਿਲਾ ਨੇ ਜਿੰਨ ਤੋਂ ਛੁਟਕਾਰਾ ਦਿਵਾਉਣ ਦੇ ਨਾਂ 2 ਮਹਿਲਾਵਾਂ 'ਤੇ ਲਗਭਗ 30,000 ਦਿਨਾਰ (99 ਹਜ਼ਾਰ ਡਾਲਰ) ਠੱਗਣ ਦਾ ਦੋਸ਼ ਲਾਇਆ ਹੈ। ਉਸ ਮਹਿਲਾ ਜਿਸ ਨੇ ਨਾਂ ਦਾ ਖੁਲਾਸਾ ਨਹੀਂ ਕੀਤਾ, ਨੇ ਦਾਅਵਾ ਕੀਤਾ ਕਿ ਇਕ ਹੋਰ ਕੁਵੈਤੀ ਮਹਿਲਾ ਅਤੇ ਉਸ ਦੇ ਸਹਾਇਕ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਸ ਨੂੰ ਇਕ ਜਿੰਨ ਲੱਗਾ ਹੋਇਆ ਹੈ। ਪੁਲਸ ਨੂੰ ਦਿੱਤੀ ਆਪਣੀ ਰਿਪੋਰਟ ਵਿਚ 37 ਸਾਲਾਂ ਮਹਿਲਾ ਨੇ ਬੈਂਕ ਟ੍ਰਾਂਸਫਰ ਰਾਹੀਂ 25,080 ਅਤੇ ਨਕਦੀ ਵਿਚ 4000 ਕੁਵੈਤੀ ਦਿਨਾਰ ਦਾ ਭੁਗਤਾਨ ਕਰਨ ਦੇ ਸਬੂਤ ਦਿੱਤੇ।

ਇਹ ਵੀ ਪੜੋ ਕੋਰੋਨਾ ਦਾ ਕਹਿਰ : ਫਰਾਂਸ ਨੇ ਸਕੂਲ ਬੰਦ ਕਰਨ ਦਾ ਕੀਤਾ ਐਲਾਨ ਤੇ ਲਾਈਆਂ ਇਹ ਪਾਬੰਦੀਆਂ

ਇਕ ਸੁਰੱਖਿਆ ਸਰੋਤ ਮੁਤਾਬਕ ਦੋਹਾਂ ਨੇ ਪੀੜਤਾਂ ਨੂੰ ਅਲੱਗ-ਅਲੱਗ ਮੌਕਿਆਂ 'ਤੇ ਟੂਨਾ-ਟੋਟਕਾ ਕਰਦੇ ਦੌਰਾਨ ਪੈਸੇ ਦੇਣ ਲਈ ਗੁੰਮਰਾਹ ਕੀਤਾ ਸੀ। ਖਲੀਜ਼ ਟਾਈਮਸ ਦੀ ਖਬਰ ਮੁਤਾਬਕ ਉਸ ਨੇ ਭੁਗਤਾਨ ਨੂੰ ਸਾਬਿਤ ਕਰਨ ਵਾਲੀ ਇਕ ਬੈਂਕ ਸਟੇਟਮੈਂਟ ਪੇਸ਼ ਕੀਤੀ। ਪੁਲਸ ਧੋਖਾਧੜੀ ਦੇ ਇਸ ਮਾਮਲੇ ਦੀ ਜਾਂਚ ਜਾਰੀ ਹੈ। ਸਥਾਨਕ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੋਵੇਂ ਕਥਿਤ ਮੁਲਜ਼ਮਾਂ ਨੂੰ ਪੁੱਛਗਿਛ ਲਈ ਪੁਲਸ ਸਟੇਸ਼ਨ ਬੁਲਾਇਆ ਜਾਵੇਗਾ।

ਇਹ ਵੀ ਪੜੋ ਬ੍ਰਾਜ਼ੀਲ ਨੇ ਭਾਰਤ ਦੀ ਇਹ ਕੋਰੋਨਾ ਵੈਕਸੀਨ ਲੈਣ ਤੋਂ ਕੀਤਾ ਇਨਕਾਰ, ਮੈਨਿਊਫੈਕਚਰਿੰਗ 'ਤੇ ਚੁੱਕੇ ਸਵਾਲ


author

Khushdeep Jassi

Content Editor

Related News