ਕੁਵੈਤ, ਬਹਿਰੀਨ ਅਤੇ ਅਫਗਾਨ ਨੇ ਕੋਰੋਨਾਵਾਇਰਸ ਦੇ ਪਹਿਲੇ ਮਾਮਲਿਆਂ ਦੀ ਕੀਤੀ ਪੁਸ਼ਟੀ

02/24/2020 1:57:56 PM

ਦੁਬਈ (ਭਾਸ਼ਾ): ਕੁਵੈਤ, ਬਹਿਰੀਨ ਅਤੇ ਅਫਗਾਨਿਸਤਾਨ ਦੇ ਸਿਹਤ ਮੰਤਰਾਲਿਆਂ ਨੇ ਸੋਮਵਾਰ ਨੂੰ ਕੋਰੋਨਾਵਾਇਰਸ ਦੇ ਆਪਣੇ-ਆਪਣੇ ਇੱਥੇ ਪਹਿਲੇ ਮਾਮਲਿਆਂ ਦਾ ਐਲਾਨ ਕੀਤਾ। ਮੰਤਰਾਲਿਆਂ ਨੇ ਕਿਹਾ ਕਿ ਇਹ ਸਾਰੇ ਮਾਮਲੇ ਈਰਾਨ ਤੋਂ ਆਏ ਹਨ। ਕੁਵੈਤ ਨੇ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਦੇ 3 ਮਾਮਲਿਆਂ, ਬਹਿਰੀਨ ਅਤੇ ਅਫਗਾਨਿਸਤਾਨ ਨੇ ਇਕ-ਇਕ ਮਾਮਲੇ ਦੀ ਖਬਰ ਦਿੱਤੀ ਹੈ। 

ਕੁਵੈਤ ਸਿਹਤ ਮੰਤਰਾਲੇ ਨੇ ਟਵਿੱਟਰ 'ਤੇ ਇਕ ਬਿਆਨ ਵਿਚ ਕਿਹਾ,''ਈਰਾਨ ਦੇ ਮਸ਼ਹਦ ਸ਼ਹਿਰ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਵਿਚ 3 ਲੋਕਾਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ।'' ਮੰਤਰਾਲੇ ਨੇ  ਦੱਸਿਆ ਕਿ ਇਹ ਮਾਮਲੇ 53 ਸਾਲਾ ਕੁਵੈਤੀ ਨਾਗਰਿਕ ,ਸਾਊਦੀ ਅਰਬ ਦੇ 61 ਸਾਲਾ ਨਾਗਰਿਕ ਅਤੇ 21 ਸਾਲਾ ਅਰਬ ਨਾਲ ਜੁੜਿਆ ਹੈ ਜੋ ਕਿਸੇ ਦੇਸ਼ ਦਾ ਨਾਗਰਿਕ ਨਹੀਂ ਹੈ। ਬਹਿਰੀਨ ਦੇ ਸਿਹਤ ਮੰਤਰਾਲੇ ਨੇ ਵੀ ਸੋਮਵਾਰ ਨੂੰ ਦੇਸ਼ ਵਿਚ ਪਹਿਲੇ ਮਾਮਲੇ ਦਾ ਐਲਾਨ ਕੀਤਾ ਜਦੋਂ ਈਰਾਨ ਤੋਂ ਆ ਰਹੇ ਇਕ ਨਾਗਰਿਕ ਦੇ ਲੱਛਣ ਦੇਖ ਕੇ ਉਸ ਦੇ ਇਨਫੈਕਸਨ ਦੀ ਚਪੇਟ ਵਿਚ ਆਉਣ ਦਾ ਖਦਸ਼ਾ ਹੋਇਆ। ਮੰਤਰਾਲੇ ਨੇ ਮਰੀਜ਼ ਨੂੰ ਤੁਰੰਤ ਜਾਂਚ ਲਈ ਮੈਡੀਕਲ ਕੇਂਦਰ ਭੇਜ ਦਿੱਤਾ, ਜਿੱਥੇ ਉਸ ਦੀ ਰਿਪੋਰਟ ਪੌਜੀਟਿਵ ਆਈ।

ਇਹਨਾਂ ਦੇਸ਼ਾਂ ਨੇ ਦੱਸਿਆ ਕਿ ਇਨਫੈਕਸ਼ਨ ਦੀ ਚਪੇਟ ਵਿਚ ਆਏ ਇਹ ਲੋਕ ਈਰਾਨ ਤੋਂ ਘਰ ਪਰਤੇ ਹਨ। ਇੱਥੇ ਦੱਸ ਦਈਏ ਕਿ ਈਰਾਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4 ਤੋਂ ਵੱਧ ਕੇ 12 ਪਹੁੰਚ ਚੁੱਕੀ ਹੈ। ਉੱਥੇ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 2,592 ਪਹੁੰਚ ਗਈ ਹੈ ਅਤੇ ਇਨਫੈਕਟਿਡ ਲੋਕਾਂ ਦੀ ਗਿਣਤੀ 77,000 ਦੇ ਪਾਰ ਹੋ ਚੁੱਕੀ ਹੈ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਸਥਿਤੀ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਸਿਹਤ ਐਮਰਜੈਂਸੀ ਦੱਸਿਆ ਹੈ।ਜਿਨਪਿੰਗ ਨੇ ਮੰਨਿਆ ਕਿ ਇਹ ਦੇਸ਼ ਦੀ ਅਰਥਵਿਵਸਥਾ ਅਤੇ ਸਮਾਜ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰੇਗਾ। ਭਾਵੇਂਕਿ ਉਹਨਾਂ ਨੇ ਮੰਨਿਆ ਕਿ ਇਹ ਸਥਿਤੀ ਥੋੜ੍ਹੇ ਸਮੇਂ ਲਈ ਰਹੇਗੀ ਅਤੇ ਉਸ 'ਤੇ ਕਾਬੂ ਪਾ ਲਿਆ ਜਾਵੇਗਾ। 


Vandana

Content Editor

Related News