ਭਾਰਤਵੰਸ਼ੀ ਸਾਂਸਦ ਕ੍ਰਿਸ਼ਨਾਮੂਰਤੀ ਦੀ ਸਿਆਟਲ ਪੁਲਸ ਨੂੰ ਅਪੀਲ, ਜਾਹਨਵੀ ਦੀ ਮੌਤ ਦੀ ਗੰਭੀਰਤਾ ਨਾਲ ਕੀਤੀ ਜਾਵੇ ਜਾਂਚ
Friday, Sep 15, 2023 - 01:24 PM (IST)
ਵਾਸ਼ਿੰਗਟਨ (ਭਾਸ਼ਾ)- ਭਾਰਤੀ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਵੀਰਵਾਰ ਨੂੰ ਸਿਆਟਲ ਪੁਲਸ ਨੂੰ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਦਰਦਨਾਕ ਮੌਤ ਦੀ ਜਾਂਚ ਨੂੰ ਗੰਭੀਰਤਾ ਨਾਲ ਅੱਗੇ ਵਧਾਉਣ ਦੀ ਅਪੀਲ ਕੀਤੀ। 23 ਸਾਲਾ ਜਾਹਨਵੀ ਕੰਦੂਲਾ ਦੀ ਮੌਤ ਦਾ ਮਜ਼ਾਕ ਉਡਾਉਣ ਵਾਲੇ ਸਿਆਟਲ ਪੁਲਸ ਅਧਿਕਾਰੀ ਬਾਰੇ ਕ੍ਰਿਸ਼ਨਾਮੂਰਤੀ ਨੇ ਕਿਹਾ, ''ਜਾਹਨਵੀ ਕੰਦੂਲਾ ਦੀ ਮੌਤ ਇਕ ਭਿਆਨਕ ਤ੍ਰਾਸਦੀ ਸੀ ਅਤੇ ਉਸ ਦੀ ਮੌਤ ਨਾਲ ਹੋਏ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ...ਕਿਸੇ ਨੂੰ ਵੀ ਇਸ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।'
ਇਹ ਵੀ ਪੜ੍ਹੋ: ਲੀਬੀਆ 'ਚ ਫਸੇ ਪੰਜਾਬ ਤੇ ਹਰਿਆਣਾ ਦੇ 4 ਵਿਅਕਤੀਆਂ ਨੂੰ ਦੂਤਘਰ ਨੇ ਸੁਰੱਖਿਅਤ ਭੇਜਿਆ ਵਾਪਸ
ਤੇਜ਼ ਰਫਤਾਰ ਪੁਲਸ ਕਾਰ ਦੀ ਲਪੇਟ 'ਚ ਆਉਣ ਨਾਲ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਸੀ। ਕ੍ਰਿਸ਼ਣਮੂਰਤੀ ਨੇ ਕਿਹਾ, "ਜਾਹਨਵੀ ਦੀ ਮੌਤ ਬਾਰੇ ਜਾਣਕਾਰੀ ਦੇਣ ਦੌਰਾਨ ਇਕ ਸਿਆਟਲ ਪੁਲਸ ਅਧਿਕਾਰੀ ਵੱਲੋਂ ਉਸ ਦੇ ਜੀਵਨ ਦੀ ਕੀਮਤ 'ਤੇ ਸਵਾਲ ਉਠਾਉਣ ਸਬੰਧੀ ਰਿਕਾਰਡਿੰਗ ਘਿਣਾਉਣੀ ਅਤੇ ਅਸਵੀਕਾਰਯੋਗ ਹੈ। ਮੈਂ ਸਿਆਟਲ ਪੁਲਸ ਵਿਭਾਗ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕਰਦਾ ਹਾਂ। ”
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਅਰਥ ਸ਼ਾਸਤਰੀ ਥਰਮਨ ਸ਼ਨਮੁਗਾਰਤਨਮ ਨੇ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਵਾਸ਼ਿੰਗਟਨ ਵਿੱਚ ਉੱਤਰ-ਪੂਰਬੀ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਵਿਦਿਆਰਥਣ ਜਾਨਵੀ ਨੂੰ 23 ਜਨਵਰੀ 2023 ਦੀ ਰਾਤ ਨੂੰ ਇੱਕ ਪੈਦਲ ਯਾਤਰੀ ਕਰਾਸਿੰਗ 'ਤੇ ਇੱਕ ਪੁਲਸ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਡੈਨੀਅਲ ਆਰਡਰਰ ਦਾ ਇੱਕ ਬਾਡੀਕੈਮ ਰਿਕਾਰਡਿੰਗ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ - ਹਾਂ, ਬਸ ਇੱਕ ਚੈੱਕ ਲਿਖੋ। 11,000 ਅਮਰੀਕੀ ਡਾਲਰ ਦਾ। ਉਹ ਵੈਸੇ ਵੀ 26 ਸਾਲ ਦੀ ਸੀ, ਉਸਦੇ ਜੀਵਨ ਦੀ ਕੀਮਤ ਸੀਮਤ ਸੀ।'
ਇਹ ਵੀ ਪੜ੍ਹੋ: ਕੈਨੇਡਾ 'ਚ 17 ਸਾਲਾ ਸਿੱਖ ਵਿਦਿਆਰਥੀ 'ਤੇ ਹਮਲਾ, ਕੁੱਟਮਾਰ ਮਗਰੋਂ ਕੀਤੀ ਮਿਰਚ ਸਪਰੇਅ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।