ਕਰਾਚੀ ਦੀ ਫੈਕਟਰੀ ''ਚ ਹੋਇਆ ਧਮਾਕਾ, 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

Wednesday, Dec 23, 2020 - 09:23 AM (IST)

ਕਰਾਚੀ ਦੀ ਫੈਕਟਰੀ ''ਚ ਹੋਇਆ ਧਮਾਕਾ, 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਕਰਾਚੀ- ਪਾਕਿਸਤਾਨ ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਵਿਚ ਇਕ ਕਾਰਖਾਨੇ ਵਿਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਤੇ ਹੋਰ 16 ਜ਼ਖ਼ਮੀ ਹੋ ਗਏ।

ਦਿ ਜਿਓ ਨਿਊਜ਼ ਨੇ ਡੀ. ਐੱਸ. ਪੀ. ਮੋਇਨੁਦੀਨ ਦੇ ਹਵਾਲੇ ਤੋਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਕਰਾਚੀ ਵਿਚ ਬਰਫ ਤੇ ਸਟੋਰੇਜ ਫੈਕਟਰੀ ਵਿਚ ਵਾਪਰੀ। ਧਮਾਕੇ ਕਾਰਨ ਇਮਾਰਤ ਨੁਕਸਾਨੀ ਗਈ ਅਤੇ ਫੈਕਟਰੀ ਦੇ ਨੇੜੇ ਵੀ ਕਾਫੀ ਨੁਕਸਾਨ ਹੋਇਆ। ਅਧਿਕਾਰੀਆਂ ਵਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਕੈਲੀਫੋਰਨੀਆ 'ਚ ਆਵੇਗੀ ਕੋਰੋਨਾ ਮਰੀਜ਼ਾਂ ਦੀ ਸੁਨਾਮੀ, ਖਾਲੀ ਥਾਵਾਂ ਨੂੰ ਬਣਾਇਆ ਜਾਵੇਗਾ ਹਸਪਤਾਲ

ਫੈਕਟਰੀ ਦੇ ਮਲਬੇ ਦੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖਤਰਾ ਪ੍ਰਗਟਾਇਆ ਜਾ ਰਿਹਾ ਹੈ। ਬਚਾਅ ਕਾਰਜ ਚੱਲ ਰਿਹਾ ਹੈ। 
 


author

Lalita Mam

Content Editor

Related News