ਕੋਰੋਨਾ ਜਾਂ ਸਿਹਤ ਸੇਵਾਵਾਂ ''ਤੇ ਇਸ ਦੇ ਅਸਰ ਕਾਰਨ ਕਰੀਬ 1.5 ਕਰੋੜ ਲੋਕਾਂ ਦੀ ਹੋਈ ਮੌਤ : WHO

Thursday, May 05, 2022 - 07:37 PM (IST)

ਕੋਰੋਨਾ ਜਾਂ ਸਿਹਤ ਸੇਵਾਵਾਂ ''ਤੇ ਇਸ ਦੇ ਅਸਰ ਕਾਰਨ ਕਰੀਬ 1.5 ਕਰੋੜ ਲੋਕਾਂ ਦੀ ਹੋਈ ਮੌਤ : WHO

ਲੰਡਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦਾ ਅਨੁਮਾਨ ਹੈ ਕਿ ਪਿਛਲੇ ਦੋ ਸਾਲਾ 'ਚ ਲਗਭਗ 1.5 ਕਰੋੜ ਲੋਕਾਂ ਨੇ ਜਾਂ ਤਾਂ ਕੋਰੋਨਾ ਵਾਇਰਸ ਜਾਂ ਸਿਹਤ ਪ੍ਰਣਾਲੀਆਂ 'ਤੇ ਪਏ ਇਸ ਦੇ ਪ੍ਰਭਾਵ ਦੇ ਕਾਰਨ ਜਾਨ ਗੁਆਈ ਹੈ। ਇਹ ਦੇਸ਼ਾਂ ਵੱਲੋਂ ਮੁਹੱਈਆ ਕਰਵਾਏ ਗਏ ਅਧਿਕਾਰਤ ਅੰਕੜਿਆਂ ਮੁਤਾਬਕ 60 ਲੱਖ ਮੌਤਾਂ ਨਾਲੋਂ ਦੁੱਗਣੀ ਹੈ। ਜ਼ਿਆਦਾਤਰ ਮੌਤਾਂ ਦੱਖਣੀ ਪੂਰਬੀ ਏਸ਼ੀਆ, ਯੂਰਪ ਅਤੇ ਅਮਰੀਕਾ 'ਚ ਹੋਈਆਂ ਹਨ।

ਇਹ ਵੀ ਪੜ੍ਹੋ :- ਕੋਰੋਨਾ ਦੇ ਪਿਛਲੇ ਵੇਰੀਐਂਟਾਂ ਦੀ ਤਰ੍ਹਾਂ ਗੰਭੀਰ ਹੋ ਸਕਦੈ ਓਮੀਕ੍ਰੋਨ : ਅਧਿਐਨ

ਡਬਲਯੂ.ਐੱਚ.ਓ. ਦੇ ਮੁਖੀ ਟੇਡ੍ਰੋਸ ਐਡਨਾਮ ਘੇਬ੍ਰੇਯਿਯਸ ਨੇ ਇਸ ਅੰਕੜੇ ਨੂੰ 'ਗੰਭੀਰ' ਦੱਸਦੇ ਹੋਏ ਕਿਹਾ ਕਿ ਇਸ ਨਾਲ ਦੇਸ਼ਾਂ ਨੂੰ ਭਵਿੱਖ ਦੀ ਸਿਹਤ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਆਪਣੀਆਂ ਸਮਰਥਾਵਾਂ 'ਚ ਜ਼ਿਆਦਾ ਨਿਵੇਸ਼ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਡਬਲਯੂ.ਐੱਚ.ਓ. ਤਹਿਤ ਵਿਗਿਆਨੀਆਂ ਨੂੰ ਜਨਵਰੀ 2020 ਅਤੇ ਪਿਛਲੇ ਸਾਲ ਦੇ ਆਖ਼ਿਰ ਤੱਕ ਮੌਤ ਦੀ ਅਸਲ ਗਿਣਤੀ ਦਾ ਮੁਲਾਂਕਣ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ :- 16 ਮਈ ਨੂੰ ਨੇਪਾਲ ਯਾਤਰਾ 'ਤੇ ਜਾਣਗੇ PM ਮੋਦੀ

ਰਿਪੋਰਟ ਮੁਤਾਬਕ 1.33 ਕਰੋੜ ਤੋਂ ਲੈ ਕੇ 1.66 ਕਰੋੜ ਲੋਕਾਂ ਦੀ ਮੌਤ ਜਾਂ ਤਾਂ ਕੋਰੋਨਾ ਵਾਇਰਸ ਜਾਂ ਸਿਹਤ ਸੇਵਾ 'ਤੇ ਪਏ ਇਸ ਦੇ ਪ੍ਰਭਾਵ ਕਾਰਨ ਹੋਈ। ਜਿਵੇਂ ਕਿ ਕੋਰੋਨਾ ਮਰੀਜ਼ਾਂ ਕਾਰਨ ਹਸਪਤਾਲ ਦੇ ਭਰੇ ਹੋਣ ਕਾਰਨ, ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਨਹੀਂ ਮਿਲ ਪਾਇਆ। ਇਹ ਅੰਕੜਾ ਦੇਸ਼ਾਂ ਵੱਲੋਂ ਉਪਲੱਬਧ ਕਰਵਾਏ ਗਏ ਡਾਟਾ ਅਤੇ ਅੰਕੜਾ ਮਾਡਲਿੰਗ 'ਤੇ ਆਧਾਰਿਤ ਹੈ। ਡਬਲਯੂ.ਐੱਚ.ਓ. ਨੇ ਕੋਰੋਨਾ ਨਾਲ ਸਿੱਧੇ ਤੌਰ 'ਤੇ ਮੌਤ ਦਾ ਵੇਰਵਾ ਮੁਹੱਈਆ ਨਹੀਂ ਕਰਵਾਇਆ ਹੈ।

ਇਹ ਵੀ ਪੜ੍ਹੋ :- ਜੋਧਪੁਰ ਹਿੰਸਾ : ਦੋ ਦਿਨ ਲਈ ਵਧਾਇਆ ਗਿਆ ਕਰਫਿਊ, ਇੰਟਰਨੈੱਟ ਸੇਵਾਵਾਂ ਬੰਦ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News