ਘਾਨਾ ਲਿਆਂਦੀ ਗਈ ਕੋਫੀ ਅਨਾਨ ਦੀ ਮ੍ਰਿਤਕ ਦੇਹ, ਦਰਸ਼ਨ ਲਈ ਪਹੁੰਚੇ ਲੋਕ

Tuesday, Sep 11, 2018 - 10:07 AM (IST)

ਘਾਨਾ ਲਿਆਂਦੀ ਗਈ ਕੋਫੀ ਅਨਾਨ ਦੀ ਮ੍ਰਿਤਕ ਦੇਹ, ਦਰਸ਼ਨ ਲਈ ਪਹੁੰਚੇ ਲੋਕ

ਅੱਕਰਾ (ਭਾਸ਼ਾ)— ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਕੋਫੀ ਅਨਾਨ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਘਾਨਾ ਲਿਆਈ ਗਈ। ਘਾਨਾ ਦੀ ਰਾਜਧਾਨੀ ਵਿਚ ਕੋਟੋਕਾ ਹਵਾਈ ਅੱਡੇ 'ਤੇ ਪਹੁੰਚਦੇ ਹੀ ਉਨ੍ਹਾਂ ਦੇ ਆਖਰੀ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਰਾਸ਼ਟਰਪਤੀ ਨਾਨਾ ਆਦੋ ਦੰਕਵਾ ਅਕੁਫੋ ਆਦੋ, ਅਨਾਨ ਦੀ ਪਤਨੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਮੌਜੂਦਗੀ ਵਿਚ ਸੋਮਵਾਰ ਨੂੰ ਫੌਜੀਆਂ ਨੇ ਮ੍ਰਿਤਕ ਦੇਹ ਵਾਲੇ ਤਾਬੂਤ ਨੂੰ ਜਹਾਜ਼ ਤੋਂ ਹੇਠਾਂ ਉਤਾਰਿਆ। ਅਨਾਨ ਦੀ ਮ੍ਰਿਤਕ ਦੇਹ ਦੀ ਦੇਸ਼ ਵਾਪਸੀ ਨੂੰ ਦਰਸਾਉਣ ਲਈ ਤਾਬੂਤ 'ਤੇ ਲੱਗੇ ਸੰਯੁਕਤ ਰਾਸ਼ਟਰ ਦੇ ਝੰਡੇ ਨੂੰ ਹਟਾ ਕੇ ਘਾਨਾ ਦਾ ਝੰਡਾ ਲਗਾਇਆ ਗਿਆ। ਅਨਾਨ ਦੀ ਮ੍ਰਿਤਕ ਦੇਹ ਨੂੰ ਅੱਕਰਾ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਵਿਚ ਰੱਖਿਆ ਜਾਵੇਗਾ, ਜਿੱਥੇ ਲੋਕ ਉਨ੍ਹਾਂ ਨੂੰ ਆਖਰੀ ਸ਼ਰਧਾਂਜਲੀ ਦੇ ਸਕਣਗੇ। ਵੀਰਵਾਰ ਨੂੰ ਪੂਰੇ ਰਾਜ ਸਨਮਾਨ ਦੇ ਨਾਲ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਅਨਾਨ ਦਾ ਅਗਸਤ ਵਿਚ 80 ਸਾਲ ਦੀ ਉਮਰ ਵਿਚ ਸਵਿਟਜ਼ਰਲੈਂਡ ਵਿਚ ਦੇਹਾਂਤ ਹੋ ਗਿਆ ਸੀ।


Related News