GNDU ਨੇ ਬੰਦ ਕੀਤੀ ਇਹ ਡਿਗਰੀ, ਜਥੇਦਾਰ ਕੋਲ ਪਹੁੰਚੇ ਵਿਦਿਆਰਥੀ

Saturday, May 24, 2025 - 02:31 PM (IST)

GNDU ਨੇ ਬੰਦ ਕੀਤੀ ਇਹ ਡਿਗਰੀ, ਜਥੇਦਾਰ ਕੋਲ ਪਹੁੰਚੇ ਵਿਦਿਆਰਥੀ

ਅੰਮ੍ਰਿਤਸਰ- ਸੰਗੀਤ ਦੀ ਦੁਨੀਆਂ ਵਿੱਚ ਤੰਤੀ ਸਾਜਾਂ ਦਾ ਆਪਣਾ ਹੀ ਮੁਕਾਮ ਹੈ, ਖਾਸਕਰ ਗੁਰਬਾਣੀ ਕੀਰਤਨ ਨਾਲ ਇਨ੍ਹਾਂ ਨਾਲ ਅਟੁੱਟ ਰਿਸ਼ਤਾ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਤੰਤੀ ਸਾਜਾਂ ਤੇ ਤਬਲੇ ਦੀ ਵਿਸ਼ੇਸ਼ ਡਿਗਰੀ ਕਰਵਾਈ ਜਾਂਦੀ ਸੀ ਪਰ ਹੁਣ ਯੂਨੀਵਰਸਿਟੀ 'ਚ ਡਿਗਰੀ ਨਹੀਂ ਕਰਵਾਈ ਜਾ ਰਹੀ ਜਿਸ ਨੂੰ ਲੈ ਕੇ ਖਾਸ ਕਰਕੇ ਸਿੱਖ ਵਿਦਿਆਰਥੀਆਂ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਸਿੱਖ ਵਿਦਿਆਰਥੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ 'ਤੇ ਇਕ ਮੰਗ ਪੱਤਰ ਦਿੱਤਾ ਗਿਆ ਤੇ ਇਸ ਵਿੱਚ ਉਨ੍ਹਾਂ ਦਾ ਸਹਿਯੋਗ ਮੰਗਿਆ ਗਿਆ।

 ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਤੰਤੀ ਸਾਜ ਗੁਰਮਤਿ ਦਾ ਇੱਕ ਨਿਖੜਵਾਂ ਅੰਗ ਹੈ ਪਰ  ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ ਹੈ ਤੇ ਦੂਸਰੇ ਸਬਜੈਕਟਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਤਬਲੇ ਦੀ ਡਿਗਰੀ ਵੀ ਇਥੋਂ ਬੰਦ ਕਰ ਦਿੱਤੀ ਜਾ ਰਹੀ ਹੈ। ਤਬਲੇ ਦੀ ਡਿਗਰੀ  ਲੈਣ ਲਈ ਸ਼ਿਮਲੇ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਜਾਣ ਲਈ ਕਿਹਾ ਜਾ ਰਿਹਾ ।

ਇਹ ਵੀ ਪੜ੍ਹੋ- ਕੁੜੀ ਨਾਲ ਵੀਡੀਓ ਕਾਲ ਸੇਵਾ ਮੁਕਤ ਅਧਿਕਾਰੀ ਨੂੰ ਪੈ ਗਈ ਮਹਿੰਗੀ, ਫਿਰ ਹੋਇਆ...

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਇੱਕ ਗੁਰੂ ਨਗਰੀ ਹੈ ਅਤੇ ਚੌਥੇ ਪਾਤਸ਼ਾਹੀ ਵੱਲੋਂ ਵਸਾਈ ਹੋਈ ਨਗਰੀ ਹੈ ਅਤੇ ਗੁਰੂ ਨਗਰੀ 'ਚ ਗੁਰਮਤਿ ਵਿਦਿਆ ਨੂੰ ਵਾਂਝੇ ਕਰਨਾ ਬਹੁਤ ਗਲਤ ਗੱਲ ਹੈ ਅਤੇ ਇਸ ਦੇ ਲਈ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਪਹੁੰਚੇ ਹਨ ਅਤੇ ਮੰਗ ਕਰਦੇ ਹਨ ਕਿ ਇਸ ਵਿੱਚ ਉਨ੍ਹਾਂ ਦਾ ਸਹਿਯੋਗ ਕੀਤਾ ਜਾਵੇ ਤੇ ਸਿੱਖ ਜਥੇਬੰਦੀਆਂ ਨੂੰ ਵੀ ਮੰਗ ਕਰਦੇ ਹਾਂ ਕਿ ਇਸ ਮਾਮਲੇ 'ਚ ਸਹਿਯੋਗ ਕੀਤਾ ਜਾਵੇ ਤਾਂ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹੀ ਤੰਤੀ ਸਾਜਾਂ ਦੀ ਡਿਗਰੀ ਹਾਸਲ ਹੋ ਸਕੇ। 

ਇਹ ਵੀ ਪੜ੍ਹੋ- ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News