ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਨ ਲਈ ਸੜਕਾਂ ਉਪਰ ਉਮੜਿਆਂ ਜਨ ਸੈਲਾਬ

Friday, May 30, 2025 - 11:17 AM (IST)

ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਨ ਲਈ ਸੜਕਾਂ ਉਪਰ ਉਮੜਿਆਂ ਜਨ ਸੈਲਾਬ

ਭਵਾਨੀਗੜ੍ਹ (ਕਾਂਸਲ):- ਪੰਜਾਬ ਦੀ ਸਿਆਸਤ ਦੇ ਥੰਮ ਅਤੇ ਬਾਬਾ ਬੋਹੜ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਅਤੇ ਸਾਬਕਾ ਕੇਂਦਰੀ ਮੰਤਰੀ ਸਵ: ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਦਰਸ਼ਨ ਯਾਤਰਾ ਦੇ ਅੱਜ ਸਵੇਰੇ ਭਵਾਨੀਗੜ੍ਹ ਵਿਖੇ ਪਹੁੰਚਣ ’ਤੇ ਆਪਣੇ ਮਹਿਬੂਬ ਨੇਤਾ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਨ ਲਈ ਲੋਕਾਂ ਦਾ ਸੜਕਾਂ ਉਪਰ ਜਨ ਸੈਲਾਬ ਉਮੜ ਆਇਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਰੱਦ ਹੋ ਗਈਆਂ ਛੁੱਟੀਆਂ! ਜਾਣੋ ਕਿਉਂ ਲਿਆ ਗਿਆ ਫ਼ੈਸਲਾ

ਇਹ ਅੰਤਿਮ ਯਾਤਰਾ ਜਦੋਂ ਜ਼ਿਲ੍ਹਾ ਸੰਗਰੂਰ ਦੀ ਹੱਦ ਅੰਦਰ ਪਿੰਡ ਚੰਨੋਂ ਵਿਖੇ ਪਹੁੰਚੀ ਤਾਂ ਇਥੇ ਮਾਰਕਿਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋਂ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਅਕਾਲੀ ਆਗੂਆਂ, ਵਰਕਰਾਂ ਤੇ ਆਮ ਲੋਕਾਂ ਵੱਲੋਂ ਬਹੁਤ ਹੀ ਗਮਗੀਨ ਮਾਹੌਲ ਦੌਰਾਨ ਆਪਣੇ ਮਹਿਬੂਬ ਨੇਤਾ ਦੀ ਮ੍ਰਿਤਕ ਦੇਹ ਉਪਰ ਫੁੱਲਾਂ ਦਾ ਵਰਖਾ ਕਰਕੇ ਢੀਂਡਸਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

PunjabKesari

ਇਸ ਤੋਂ ਬਾਅਦ ਜਦੋਂ ਇਹ ਅੰਤਿਮ ਯਾਤਰਾ ਸਥਾਨਕ ਸ਼ਹਿਰ ਵਿਖੇ ਪਹੁੰਚੀ ਤਾਂ ਅਨਾਜ਼ ਮੰਡੀ ਕੱਟ ਨੇੜੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਇਕੱਠੇ ਹੋਏ ਅਕਾਲੀ ਆਗੂਆਂ, ਵਰਕਰਾਂ, ਅਨਾਜ਼ ਮੰਡੀ ਦੇ ਆੜਤੀਆਂ ਤੇ ਹੋਰ ਵਪਾਰੀਆਂ ਵੱਲੋਂ ਇਥੇ ਸ. ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੇਹ ਉਪਰ ਫੁੱਲਾਂ ਦੀ ਵਰਖਾਂ ਕਰਕੇ ਉਨ੍ਹਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ ਗਈਆ। ਲੂਲੂ ਇਸ ਮੌਕੇ ਅੰਤਿਮ ਯਾਤਰਾ ’ਚ ਮ੍ਰਿਤਕ ਦੇਹ ਵਾਲੀ ਗੱਡੀ ’ਚ ਮੌਜੂਦ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦੁੱਖ ਦੀ ਇਸ ਘੜੀ ’ਚ ਸ਼ਾਮਿਲ ਹੋ ਕੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ।

ਇਹ ਖ਼ਬਰ ਵੀ ਪੜ੍ਹੋ - ਸਵੇਰੇ-ਸਵੇਰੇ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ALERT ਜਾਰੀ

ਇਸ ਮੌਕੇ ਚਰਨਜੀਤ ਸਿੰਘ ਬਰਾੜ, ਨਿਰਮਲ ਸਿੰਘ ਸਤਰਾਣਾ, ਚਮਕੌਰ ਸਿੰਘ ਝਨੇੜੀ, ਮੇਜਰ ਸਿੰਘ ਝਨੇੜੀ, ਹਰਬੰਸ ਸਿੰਘ ਸੰਘਰੇੜੀ, ਜਸਵਿੰਦਰ ਸਿੰਘ ਨਿੱਜੀ ਸਹਾਇਕ, ਗੁਰਤੇਜ ਸਿੰਘ ਝਨੇੜੀ, ਰਾਜਿੰਦਰ ਸਿੰਘ ਸਾਬਕਾ ਸਰਪੰਚ ਮੁਨਸ਼ੀਵਾਲਾ, ਜਰਨੈਲ ਸਿੰਘ ਜੈਲੀ ਸਾਬਕਾ ਸਰਪੰਚ, ਐਡਕੇਟ ਬਲਵਿੰਦਰ ਸਿੰਘ ਫੁੰਮਣਵਾਲ ਸਮੇਤ ਵੱਡੀ ਗਿਣਤੀ ’ਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News