ਜਾਣੋਂ ਹਿਊਸਟਨ 'ਚ ਪ੍ਰਧਾਨ ਮੰਤਰੀ ਮੋਦੀ ਦਾ 22 ਸਤੰਬਰ ਦਾ ਪ੍ਰੋਗਰਾਮ

09/22/2019 5:05:12 PM

ਹਿਊਸਟਨ (ਅਮਰੀਕਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਦੇਰ ਰਾਤ ਕਰੀਬ 11 ਵਜੇ ਅਮਰੀਕਾ ਪਹੁੰਚ ਗਏ ਹਨ। 21 ਤੋਂ 27 ਸਤੰਬਰ ਤੱਕ ਉਹ ਅਮਰੀਕਾ ਦੀ ਯਾਤਰਾ 'ਤੇ ਰਹਿਣਗੇ। ਉਨ੍ਹਾਂ ਨੇ ਸ਼ਨੀਵਾਰ ਸਵੇਰੇ ਊਰਜਾ ਖੇਤਰ ਦੇ ਸੀ.ਈ.ਓ. ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸ਼ਾਮ ਨੂੰ ਹਿਊਸਟਨ 'ਚ ਭਾਰਤੀ ਭਾਈਚਾਰੇ ਨੂੰ ਹਾਓਡੀ ਮੋਡੀ 'ਚ ਸੰਬੋਧਿਤ ਕਰਨਗੇ, ਜਿਥੇ ਉਨ੍ਹਾਂ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜੂਦ ਹੋਣਗੇ।

ਹਾਓਡੀ ਮੋਦੀ ਪ੍ਰੋਗਰਾਮ ਐੱਨ.ਆਰ.ਜੀ. ਫੁੱਟਬਾਲ ਸਟੇਡੀਅਮ 'ਚ ਹੋਣ ਵਾਲਾ ਹੈ, ਜਿਸ 'ਚ 50 ਹਜ਼ਾਰ ਲੋਕ ਸ਼ਾਮਲ ਹੋਣਗੇ। ਭਾਰਤੀ ਸਮੇਂ ਮੁਤਾਬਕ ਸ਼ਾਮ ਦੇ ਸਾਢੇ ਚਾਰ ਵਜੇ ਐੱਨ.ਆਰ.ਜੀ. ਸਟੇਡੀਅਮ ਦੇ ਗੇਟ ਖੋਲ੍ਹ ਦਿੱਤੇ ਜਾਣਗੇ। ਰਾਤ ਨੂੰ 9 ਵਜੇ ਇਥੇ ਸੰਸਕ੍ਰਿਤਿਕ ਪ੍ਰੋਗਰਾਮ ਹੋਵੇਗਾ। ਇਸ ਤੋਂ ਬਾਅਦ ਪਹਿਲਾਂ ਟਰੰਪ ਤੇ ਫਿਰ ਮੋਦੀ ਲੋਕਾਂ ਨੂੰ ਸੰਬੋਧਿਤ ਕਰਨਗੇ। ਉਥੇ ਹੀ ਰਾਤ ਦੇ ਸਾਢੇ 12 ਵਜੇ ਪ੍ਰੋਗਰਾਮ ਖਤਮ ਹੋ ਜਾਵੇਗਾ।

ਅੱਜ ਦਾ ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ (ਅਮਰੀਕੀ ਸਮੇਂ ਮੁਤਾਬਕ)

4:30 ਵਜੇ ਐੱਨ.ਆਰ.ਜੀ. ਸਟੇਡੀਅਮ ਦੇ ਗੇਟ ਖੁੱਲ੍ਹਗੇ। 8:30 ਵਜੇ ਸਟੇਡੀਅਮ 'ਚ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਵੇਗਾ। 11:30 ਵਜੇ ਐੱਨ.ਆਰ.ਜੀ. ਸਟੇਡੀਅਮ 'ਚ ਚੁਣੇ ਹੋਏ ਪ੍ਰਤੀਨਿਧੀਆਂ ਦੇ ਨਾਲ ਭੋਜਨ ਕਰਨਗੇ। ਇਸ ਤੋਂ ਬਾਅਦ ਮੋਦੀ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰ ਸਕਦੇ ਹਨ। 13:00 ਵਜੇ ਐੱਨ.ਆਰ.ਜੀ. ਸਟੇਡੀਅਮ 'ਚ ਰਿਸੇਪਸ਼ਨ ਹੋਵੇਗਾ, ਜਿਸ 'ਚ ਉਹ ਗਾਂਧੀ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਣਗੇ। ਉਹ ਹਿਊਸਟਨ 'ਚ ਗੁਜਰਾਤੀ ਸਮਾਜ ਦੇ ਪ੍ਰੋਗਰਾਮ ਸਥਲ ਤੇ ਸ਼੍ਰੀ ਸਿੱਧੀ ਵਿਨਾਇਕ ਮੰਦਰ ਦਾ ਨੀਂਹ ਪੱਥਰ ਰੱਖਣਗੇ। ਕਰੀਬ 3 ਵਜੇ ਵਜੇ ਮੋਦੀ ਨਿਊਯਾਰਕ ਲਈ ਜਹਾਜ਼ 'ਚ ਬੈਠਣਗੇ ਤੇ ਸਵੇਰੇ 7:30 ਵਜੇ ਨਿਊਯਾਰਕ ਦੇ ਜੇਕੇਐੱਫ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਣਗੇ।

ਆਪਣੇ ਅਮਰੀਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਭਾਰਤ ਤੇ ਅਮਰੀਕਾ ਦੇ ਸਬੰਧ ਹੋਰ ਮਜ਼ਬੂਤ ਹੋਣ ਦੀ ਗੱਲ ਕਹੀ। ਇਕ ਟਵੀਟ 'ਚ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਦਾ ਇੰਤਜ਼ਾਰ ਹੈ।


Baljit Singh

Content Editor

Related News