ਅਮਰੀਕਾ ''ਚ ''ਲੈਂਬਡਾ'' ਵਾਇਰਸ ਦੀ ਦਸਤਕ, ਮਾਹਰ ਬੋਲੇ- ਇਸ ਵੈਰੀਐਂਟ ''ਤੇ ਅਧਿਐਨ ਜਾਰੀ

Tuesday, Aug 10, 2021 - 06:20 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਕੋਰੋਨਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ। ਹਰ ਵਾਰ ਇਹ ਆਪਣੇ ਇਕ ਨਵੇਂ ਵੈਰੀਐਂਟ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਿਹਾ ਹੈ। ਕੋਰੋਨਾ ਦਾ ਸਭ ਤੋਂ ਵੱਧ ਛੂਤਕਾਰੀ ਵੈਰੀਐਂਟ ਹੁਣ ਤੱਕ ਡੈਲਟਾ ਹੀ ਮੰਨਿਆ ਜਾ ਰਿਹਾ ਸੀ ਪਰ ਹੁਣ ਹੌਲੀ-ਹੌਲੀ 'ਲੈਂਬਡਾ' ਵੈਰੀਐਂਟ ਵੀ ਆਪਣਾ ਖਤਰਨਾਕ ਰੂਪ ਦਿਖਾ ਰਿਹਾ ਹੈ। ਇਹ ਵੈਰੀਐਂਟ ਸਭ ਤੋਂ ਪਹਿਲਾਂ ਦਸੰਬਰ ਵਿਚ ਪੇਰੂ ਵਿਚ ਪਾਇਆ ਗਿਆ ਸੀ ਜੋ ਹੁਣ ਤੱਕ ਅਮਰੀਕਾ, ਯੂਕੇ ਸਮੇਤ 30 ਦੇਸ਼ਾਂ ਵਿਚ ਫੈਲ ਚੁੱਕਾ ਹੈ। ਟੈਕਸਾਸ ਵਿਚ ਵੀ ਲੈਂਬਡਾ ਵੈਰੀਐਂਟ ਨੇ ਦਸਤਕ ਦਿੱਤੀ ਹੈ। ਪਿਛਲੇ ਮਹੀਨੇ ਹਿਊਸਟਨ ਮੈਖੋਡਿਸਟ ਹਸਪਤਾਲ ਵਿਚ ਲੈਂਬਡਾ ਵੈਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਅਮਰੀਕੀ ਮਾਹਰਾਂ ਮੁਤਾਬਕ ਉਹ ਇਸ ਨਵੇਂ ਲੈਂਬਡਾ ਵੈਰੀਐਂਟ 'ਤੇ ਨਜ਼ਰ ਬਣਾਏ ਹੋਏ ਹਨ।

ਇੱਥੇ ਦੱਸ ਦਈਏ ਕਿ ਪਿਛਲੇ ਮਹੀਨੇ ਵਿਸ਼ਵ ਸਿਹਤ ਸੰਗਠਨ ਨੇ ਵੀ ਲੈਂਬਡਾ (ਸੀ.37) ਨੂੰ 'ਵੈਰੀਐਂਟ ਆਫ ਕਨਸਰਨ' ਘੋਸ਼ਿਤ ਕੀਤਾ ਸੀ। ਆਪਣੇ ਹਫ਼ਤਾਵਾਰੀ ਬੁਲੇਟਿਨ ਵਿਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਦੇਸ਼ ਵਿਚ ਲੈਂਬਡਾ ਦਾ ਕਮਿਊਨਿਟੀ ਟਰਾਂਸਮਿਸ਼ਨ ਹੋ ਚੁੱਕਾ ਹੈ। ਇਸ ਕਾਰਨ ਕੋਵਿਡ ਮਾਮਲੇ ਅਚਾਨਕ ਨਾਲ ਵਧੇ ਹਨ। ਪੇਰੂ ਵਿਚ ਇਸ ਵੈਰੀਐਂਟ ਦੇ 80 ਫੀਸਦੀ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਰੋਚੇਸਟਰ ਵਿਚ ਮੇਯੋ ਕਲੀਨਿਕ ਵਿਚ ਮੈਡੀਸਨ ਦੇ ਪ੍ਰੋਫੈਸਰ ਅਤੇ ਵੈਕਸੀਨ ਰਿਸਰਚ ਗਰੁੱਪ ਦੇ ਨਿਰਦੇਸ਼ਕ ਡਾਕਟਰ ਗ੍ਰੇਗਰੀ ਪੋਲੈਂਡ ਨੇ ਹਾਲ ਹੀ ਵਿਚ ਸੀ.ਐੱਨ.ਐੱਨ. ਨਾਲ ਗੱਲਬਾਤ ਵਿਚ ਕਿਹਾ ਸੀ ਕਿ ਲੈਂਬਡਾ ਵੈਰੀਐਂਟ ਜਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਉਸ ਨਾਲ ਚਿੰਤਤ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਵੱਡੀ ਆਬਾਦੀ ਨੂੰ ਆਪਣੀ ਚਪੇਟ ਵਿਚ ਲੈ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  CDC ਦੇ ਅੰਕੜਿਆਂ ਮੁਤਾਬਕ ਟੀਕਾਕਰਣ ਕੀਤੇ ਗਏ 99.99% ਲੋਕਾਂ 'ਚ ਕੋਵਿਡ ਦਾ ਖਤਰਾ ਨਾਮਾਤਰ

ਜਾਣੋ ਲੈਂਬਡਾ ਵੈਰੀਐਂਟ ਬਾਰੇ
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਫੇਨੋਟਾਇਪਿਕ ਦੇ ਅਸਰ ਨਾਲ ਲੈਂਬਡਾ ਵਿਚ ਬਹੁਤ ਸਾਰੇ ਮਿਊਟੇਸ਼ਨ ਆ ਚੁੱਕੇ ਹਨ। ਇਸ ਕਾਰਨ ਇਨਫੈਕਸ਼ਨ ਦਰ ਤੇਜ਼ੀ ਨਾਲ ਵਧੀ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਜਿੰਨਾ ਜ਼ਆਦਾ ਸਾਰਸ-ਕੋਵਿ-2 ਫੈਲੇਗਾ ਉਨਾ ਹੀ ਜ਼ਿਆਦਾ ਉਸ ਨੂੰ ਮਿਊਟੇਸ਼ਨ ਦਾ ਮੌਕਾ ਮਿਲੇਗਾ। ਅਮਰੀਕਾ ਦੇ ਛੂਤਕਾਰੀ ਰੋਗ ਸੋਸਾਇਟੀ ਦੇ ਇਕ ਮਾਹਰ ਮਲਾਨੀ ਨੇ ਕਿਹਾ ਕਿ ਹਾਲੇ ਇਹ ਅਧਿਐਨ ਹੋ ਰਿਹਾ ਹੈ ਕਿ ਲੈਂਬਡਾ 'ਤੇ ਵੈਕਸੀਨ ਕਿੰਨੀ ਅਸਰਦਾਰ ਹੈ ਪਰ ਇੰਨਾ ਹੈ ਕਿ ਇਸ ਵੈਰੀਐਂਟ ਤੋਂ ਵੈਕਸੀਨ ਸੁਰੱਖਿਅਤ ਹੈ। 
ਮਲਾਨੀ ਨੇ ਕਿਹਾਕਿ ਅਸੀਂ ਮਹਾਮਾਰੀ ਦੌਰਾਨ ਸਿੱਖਿਆ ਹੈ ਕਿ ਚੀਜ਼ਾਂ ਜਲਦੀ ਬਦਲ ਸਕਦੀਆਂ ਹਨ। ਇਸ ਲਈ ਸਧਾਰਨ ਤੌਰ 'ਤੇ ਜੇਕਰ ਕੋਵਿਡ-19 ਤੋਂ ਉਭਰ ਆਏ ਹਾਂ ਤਾਂ ਲੈਂਬਡਾ ਨਾਲ ਵੀ ਜੂਝਣ ਵਿਚ ਮਦਦ ਮਿਲੇਗੀ। ਮਲਾਨੀ ਨੇ ਲਿਖਿਆ ਕਿ ਜਦੋਂ ਤੱਕ ਸਾਰਸ ਕੋਵਿ-2 ਕੰਟਰੋਲ ਨਹੀਂ ਹੁੰਦਾ ਉਦੋਂ ਤੱਕ ਭਵਿੱਖ ਵਿਚ ਇਸ ਵਾਇਰਸ ਦੇ ਹੋਰ ਵੀ ਵੈਰੀਐਂਟ ਦੇਖਣ ਨੂੰ ਮਿਲਣਗੇ।


Vandana

Content Editor

Related News