ਲੰਡਨ ''ਚ ਪੁਲਸ ਮੁਲਾਜ਼ਮਾਂ ''ਤੇ ਚਾਕੂ ਨਾਲ ਹਮਲਾ, ਦੋ ਜ਼ਖ਼ਮੀ

Friday, Sep 16, 2022 - 02:28 PM (IST)

ਲੰਡਨ ''ਚ ਪੁਲਸ ਮੁਲਾਜ਼ਮਾਂ ''ਤੇ ਚਾਕੂ ਨਾਲ ਹਮਲਾ, ਦੋ ਜ਼ਖ਼ਮੀ

ਲੰਡਨ (ਭਾਸ਼ਾ)- ਲੰਡਨ ਦੇ ਲੈਸਟਰ ਸਕੁਏਅਰ ਵਿੱਚ ਇੱਕ ਵਿਅਕਤੀ ਨੇ ਦੋ ਪੁਲਸ ਮੁਲਾਜ਼ਮਾਂ 'ਤੇ ਚਾਕੂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸਕਾਟਲੈਂਡ ਯਾਰਡ ਨੇ ਦੱਸਿਆ ਕਿ ਪੁਲਸ ਕਰਮਚਾਰੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਘਟਨਾ ਵਿੱਚ ਇੱਕ ਟੇਜ਼ਰ ਬੰਦੂਕ ਦੀ ਵਰਤੋਂ ਕੀਤੀ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕਿੰਗ ਚਾਰਲਸ ਛੱਡ ਦੇਣਗੇ ਆਪਣਾ ਤਾਜ! ਨੋਸਟ੍ਰਾਡੇਮਸ ਨੇ ਨਵੇਂ ਉਤਰਾਧਿਕਾਰੀ ਬਾਰੇ ਕੀਤੀ ਸੀ ਭਵਿੱਖਬਾਣੀ

ਉਸ ਨੇ ਕਿਹਾ ਕਿ ਵਿਅਕਤੀ ਨੂੰ ਐਮਰਜੈਂਸੀ ਕਰਮਚਾਰੀਆਂ 'ਤੇ ਹਮਲਾ ਕਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਸ਼ੱਕ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਟੇਜ਼ਰ ਬੰਦੂਕ ਮੁਕਾਬਲਤਨ ਘੱਟ ਘਾਤਕ ਹਥਿਆਰ ਹੈ ਅਤੇ ਇਸ ਤੋਂ ਨਿਕਲਣ ਵਾਲਾ ਲੇਜ਼ਰ ਕੁਝ ਸਮੇਂ ਲਈ ਆਪਣੇ ਟੀਚੇ ਨੂੰ ਕੁਝ ਦੇਰ ਲਈ ਬੇਹੋਸ਼ ਕਰ ਦਿੰਦਾ ਹੈ। ਪੁਲਸ ਨੇ ਕਿਹਾ ਕਿ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਜਾਪਦਾ। ਅਜਿਹਾ ਦੱਸਿਆ ਜਾ ਰਿਹਾ ਹੈ ਇੱਕ ਹਥਿਆਰਬੰਦ ਹਮਲਾਵਰ ਨੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਲੈਸਟਰ ਸਕੁਏਅਰ ਨੇੜੇ ਅਧਿਕਾਰੀਆਂ 'ਤੇ ਹਮਲਾ ਕੀਤਾ।


author

Vandana

Content Editor

Related News