ਜਰਮਨੀ : ਬੱਸ ''ਚ ਯਾਤਰੀਆਂ ਤੇ ਚਾਕੂ ਨਾਲ ਹਮਲਾ, 14 ਜ਼ਖਮੀ

Friday, Jul 20, 2018 - 08:51 PM (IST)

ਜਰਮਨੀ : ਬੱਸ ''ਚ ਯਾਤਰੀਆਂ ਤੇ ਚਾਕੂ ਨਾਲ ਹਮਲਾ, 14 ਜ਼ਖਮੀ

ਬਰਲਿਨ— ਜਰਮਨੀ ਦੀ ਇਕ ਬੱਸ 'ਚ ਸ਼ੁੱਕਰਵਾਰ ਨੂੰ ਹਮਲਾਵਰ ਨੇ ਚਾਕੂ ਨਾਲ ਹਮਲਾ ਕੀਤਾ ਹੈ, ਜਿਸ 'ਚ 14 ਲੋਕ ਜ਼ਖਮੀ ਹੋ ਗਏ ਹਨ। ਇਸ ਹਮਲੇ 'ਚ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਜਰਮਨੀ ਦੇ ਉੱਤਰੀ ਸ਼ਹਿਰ ਲਿਊਬੇਕ 'ਚ ਸ਼ੁੱਕਰਵਾਰ ਦੁਪਹਿਰ ਨੂੰ ਪੁਲਸ ਨੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਲੋਕਲ ਅਖਬਾਰ ਲੁਬੇਕਰ ਨਾਰਚਿਚਟਨ ਮੁਤਾਬਕ, ਇਕ ਪੈਕ ਬੱਸ ਟ੍ਰੇਵਮੁਏਨਡੇ ਦੀ ਦਿਸ਼ਾ 'ਚ ਇਕ ਪ੍ਰਸਿੱਧ ਸਮੁੰਦਰੀ ਤਟ ਵੱਲ ਵਧ ਰਹੀ ਸੀ, ਉਦੋਂ ਹੀ ਇਕ ਵਿਅਕਤੀ ਨੇ ਹਥਿਆਰ ਕੱਢ ਕੇ ਯਾਤਰੀਆਂ 'ਤੇ ਹਮਲਾ ਕਰ ਦਿੱਤਾ।
ਪੁਲਸ ਬੁਲਾਰੇ ਡਿਊਰੇਕ ਡੁਏਰਬਰੂਕ ਨੇ ਕਿਹਾ ਕਿ ਇਹ ਹਮਲਾ ਲਿਊਬੇਕ ਦੇ ਕੁਏਕਨਿਟਜ ਜ਼ਿਲੇ 'ਚ ਹੋਇਆ। ਉਨ੍ਹਾਂ ਕਿਹਾ ਕਿ ਅਧਿਕਾਰੀ ਹਾਲੇ ਵੀ ਹਮਲੇ ਦੇ ਹਾਲਾਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਕਾਫੀ ਗਿਣਤੀ 'ਚ ਪੁਲਸ ਬਲ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਪੁਲਸ ਬਲ ਨੇ ਟਵਿਟਰ 'ਤੇ ਲਿਖਿਆ, 'ਮੌਜੂਦਾ ਸਮੇਂ 'ਚ ਲਿਊਬੇਕ 'ਚ ਵੱਡੀ 'ਚ ਪੁਲਸ ਬਲ ਦੀ ਤਾਇਨਾਤੀ ਕੀਤੀ ਹੈ। ਇਸ ਹਮਲੇ 'ਚ ਫਿਲਹਾਲ ਕਿਸੇ ਦੇ ਮਰਨ ਦੀ ਕੋਈ ਖਬਰ ਨਹੀਂ ਹੈ।


Related News