ਵਿਗਿਆਨੀਆਂ ਨੇ ਮੰਨਿਆ ''ਕੀਰਤਨ'' ਨਾਲ ਹੁੰਦੇ ਨੇ ਇਹ ਦੁੱਖ ਦੂਰ

05/18/2016 3:22:08 PM

ਵਾਸ਼ਿੰਗਟਨ— ਹਮੇਸ਼ਾ ਧਰਮ ਤੋਂ ਵੱਖਰੇ ਰਸਤੇ ''ਤੇ ਚੱਲਣ ਵਾਲੇ ਵਿਗਿਆਨ ਨੇ ਵੀ ਕੀਰਤਨ ਦੀ ਸ਼ਕਤੀ ਨੂੰ ਮੰਨ ਲਿਆ ਹੈ। ਅਮਰੀਕਾ ਦੇ ਵਿਗਿਆਨੀਆਂ ਨੇ ਇਕ ਅਧਿਐਨ ਤੋਂ ਬਾਅਦ ਕਿਹਾ ਕਿ ਤਿੰਨ ਮਹੀਨਿਆਂ ਤੱਕ ਯੋਗ ਅਤੇ ਧਿਆਨ ਲਗਾਉਣ ਦੇ ਨਾਲ-ਨਾਲ ਭਾਰਤੀ ਪ੍ਰਥਾ ਅਨੁਸਾਰ ਕੀਰਤਨ ਕਰਨ ਨਾਲ ਯਾਦਦਾਸ਼ਤ ਵਧਾਉਣ ਅਤੇ ਅਲਜ਼ਾਈਮਰ ਵਰਗੀ ਬੀਮਾਰੀ ਤੋਂ ਛੁਟਕਾਰਾ ਪਾਉਣ ਵਿਚ ਮਦਦ ਮਿਲ ਸਕਦੀ ਹੈ। ਇਹ ਅਧਿਐਨ ਇਕ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏੇਂਜਲਸ ਦੇ ਅਮਰੀਕੀ ਨਿਊਰੋ ਸਾਇੰਟਿਸਟ ਦੀ ਇਕ ਟੀਮ ਨੇ ਕੀਤਾ। ਇਸ ਵਿਚ ਉਨ੍ਹਾਂ ਨੇ ਮੰਨਿਆ ਕਿ ਯੋਗ ਅਤੇ ਧਿਆਨ ਲਗਾਉਣ ਨਾਲ ਭਾਵਨਾਤਮਕ ਸਮੱਸਿਆਵਾਂ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਇਨ੍ਹਾਂ ਸਮੱਸਿਆਵਾਂ ਕਰਕੇ ਹਮੇਸ਼ਾ ਹੀ ਅਲਜ਼ਾਈਮਰ ਅਤੇ ਇਸ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਅਧਿਐਨਕਰਤਾਵਾਂ ਨੇ ਇਹ ਵੀ ਮੰਨਿਆ ਕਿ ਇਹ ਅਭਿਆਸ ਯਾਦਦਾਸ਼ਤ ਵਧਾਉਣ ਵਾਲੇ ਅਭਿਆਸ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ। 
ਅਲਜ਼ਾਈਮਰ ਰਿਸਰਚ ਐਂਡ ਪ੍ਰੀਵੈਂਸ਼ਨ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਸ ਅਧਿਐਨ ਦਾ ਪ੍ਰਕਾਸ਼ਨ ਹਾਲ ਵਿਚ ਜਨਰਲ ਆਫ ਅਲਜ਼ਾਈਮਰਸ ਵਿਚ ਕੀਤਾ ਗਿਆ। ਇਹ ਅਧਿਐਨ 25 ਲੋਕਾਂ ''ਤੇ ਕੀਤਾ ਗਿਆ ਸੀ ਅਤੇ ਸਾਰਿਆਂ ਦੀ ਉਮਰ 55 ਸਾਲਾਂ ਤੋਂ ਵਧੇਰੇ ਸੀ। ਅਲਜ਼ਾਈਮਰ ਰਿਸਰਚ ਐਂਡ ਪ੍ਰੀਵੈਂਸ਼ਨ ਫਾਊਂਡੇਸ਼ਨ ਅਨੁਸਾਰ ਕਲੀਨਿਕਲ ਅਧਿਐਨ ਤੋਂ ਪਤਾ ਲਗਦਾ ਹੈ ਕਿ ਸਿਰਫ ਇਕ ਦਿਨ ਵਿਚ ਸਿਰਫ 12 ਮਿੰਟਾਂ ਲਈ ਕੀਰਤਨ ਕਰਨ ਨਾਲ ਯਾਦਦਾਸ਼ਤ ਲਈ ਜ਼ਰੂਰੀ ਮੰਨੇ ਜਾਣ ਵਾਲੇ ਦਿਮਾਗ ਦੇ ਸਰਗਰਮ ਹਿੱਸਿਆਂ ਵਿਚ ਸੁਧਾਰ ਹੋ ਸਕਦਾ ਹੈ।

Kulvinder Mahi

News Editor

Related News