ਖਾਲਸਾ ਅਕੈਡਮੀ ਬਾਲਟੀਮੋਰ ਦੀ ਪਹਿਲੀ ਵਰ੍ਹੇਗੰਢ ''ਤੇ ਕੀਰਤਨ ਦਰਬਾਰ ਕਰਵਾਇਆ

Tuesday, Mar 15, 2022 - 07:03 PM (IST)

ਖਾਲਸਾ ਅਕੈਡਮੀ ਬਾਲਟੀਮੋਰ ਦੀ ਪਹਿਲੀ ਵਰ੍ਹੇਗੰਢ ''ਤੇ ਕੀਰਤਨ ਦਰਬਾਰ ਕਰਵਾਇਆ

ਬਾਲਟੀਮੋਰ (ਰਾਜ ਗੋਗਨਾ) : ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਅਤੇ ਗੁਰਪ੍ਰਸਾਦਿ ਅਕੈਡਮੀ ਯੂ. ਐੱਸ. ਏ. ਦੇ ਸਾਂਝੇ ਸਹਿਯੋਗ ਨਾਲ ਬਸੰਤ ਕੀਰਤਨ ਦਰਬਾਰ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਜਿਸ ਵਿੱਚ ਗੁਰੂ ਹਰਿਕ੍ਰਿਸ਼ਨ ਗੁਰਮਤਿ ਸੰਗੀਤ ਅਕੈਡਮੀ ਫਿਲਾਡੈਲਫੀਆ, ਖਾਲਸਾ ਗੁਰਮਤਿ ਅਕੈਡਮੀ ਬਾਲਟੀਮੋਰ, ਗੁਰਦੁਆਰਾ ਬਲਿਊ ਮਾਊਨਟੇਨ ਗੁਰਮਤਿ ਅਕੈਡਮੀ ਪੈਨਸੇਲਵੈਨੀਆ, ਨਿਊਜਰਸੀ ਸਟੇਟ ਤੇ ਹੋਰ ਵੱਖ-ਵੱਖ ਥਾਵਾਂ ਤੋਂ 45 ਦੇ ਕਰੀਬ ਬੱਚਿਆਂ ਨੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਪੁਰਾਤਨ ਤੰਤੀ ਸਾਜ਼ਾਂ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਅਤੇ ਗੁਰਮਤਿ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ 'ਤੇ ਸੰਕਟ ਦੇ ਬੱਦਲ, ਉਧਾਰ ਦੇ ਡੀਜ਼ਲ ਤੋਂ ਹੋਈ ਨਾਂਹ ਤਾਂ ਖੜ੍ਹ ਜਾਣਗੀਆਂ ਬੱਸਾਂ

PunjabKesari

ਡਾ. ਮਨਪ੍ਰੀਤ ਸਿੰਘ ਨੇ ਗੁਰਮਤਿ ਕੀਰਤਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ, ਕੀਰਤਨ ਨਾਲ ਜੁੜਨ ਲਈ ਪ੍ਰੇਰਿਆ ਤੇ ਕੀਰਤਨ ਰਾਹੀਂ ਨਿਹਾਲ ਕੀਤਾ। ਉਨ੍ਹਾਂ ਬਸੰਤ ਕੀ ਵਾਰ ਦਾ ਕੀਰਤਨ ਕੀਤਾ। ਸਮੂਹ ਸੰਗਤ ਨੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਫੁੱਲਾਂ ਦੀ ਵਰਖਾ ਕੀਤੀ। ਤਕਰੀਬਨ ਹਰ ਜਥੇ ਦੇ ਬੱਚਿਆਂ ਨੇ ਅਖੀਰ 'ਚ ਬਸੰਤ ਕੀ ਵਾਰ ਦਾ ਗਾਇਨ ਕਰਕੇ ਗੁਰੂ ਦਰਬਾਰ ਵਿੱਚ ਹਾਜ਼ਰੀ ਲਵਾਈ। ਸਟੇਜ ਸਕੱਤਰ ਦੀ ਸੇਵਾ ਭਾਈ ਅਜੇਪਾਲ ਸਿੰਘ ਖਾਲਸਾ ਨੇ ਬਾਖੂਬੀ ਨਿਭਾਈ। ਅਖੀਰ 'ਚ ਬਾਬਾ ਸੁਖਦੇਵ ਸਿੰਘ ਨਾਨਕਸਰ ਨੂਰ-ਏ-ਖਾਲਸਾ ਗੁਰਮਤਿ ਵਿਦਿਆਲਿਆ ਤਰਨਤਾਰਨ ਵਾਲਿਆਂ ਨੇ ਆਪਣੇ ਵਿਚਾਰ ਰੱਖੇ ਅਤੇ ਅਨੰਦ ਸਾਹਿਬ ਦੀ ਬਾਣੀ ਦਾ ਕੀਰਤਨ ਕੀਤਾ।

ਇਹ ਵੀ ਪੜ੍ਹੋ : ਇਨ੍ਹਾਂ ਕਾਰਨਾਂ ਕਰਕੇ ਸੜਕ ਹਾਦਸੇ ਨਿਗਲਦੇ ਨੇ ਲੱਖਾਂ ਜ਼ਿੰਦਗੀਆਂ, ਹੈਰਾਨ ਕਰ ਦੇਣਗੇ ਅੰਕੜੇ

PunjabKesari

ਖਾਲਸਾ ਗੁਰਮਤਿ ਅਕੈਡਮੀ ਦੀ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਮੈਨੇਜਮੈਂਟ ਵੱਲੋਂ ਕੀਰਤਨ ਕਲਾਸ ਦੇ ਉਸਤਾਦ ਡਾ. ਮਨਪ੍ਰੀਤ ਸਿੰਘ, ਗੁਰਮੁਖੀ ਸਕੂਲ ਦੇ ਪ੍ਰਿੰਸੀਪਲ ਭੈਣ ਹਰਪ੍ਰੀਤ ਕੌਰ, ਗੱਤਕਾ ਉਸਤਾਦ ਭਾਈ ਹਰਜਸ ਸਿੰਘ ਅਤੇ ਖਾਲਸਾ ਗੁਰਮਤਿ ਅਕੈਡਮੀ ਦੇ ਸਮੂਹ ਸੇਵਾਦਾਰਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਭਾਈ ਅਜੇਪਾਲ ਸਿੰਘ ਖਾਲਸਾ ਨੇ ਆਉਣ ਵਾਲੇ ਸਮੇਂ ਦੇ ਪ੍ਰੋਗਰਾਮ ਬਾਰੇ ਦੱਸਦਿਆਂ ਕਿਹਾ ਕਿ 17 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਦੇ ਸਬੰਧ 'ਚ ਖਾਲਸਾ ਗੁਰਮਤਿ ਅਕੈਡਮੀ ਬਾਲਟੀਮੋਰ ਵੱਲੋਂ ਵੱਡੇ ਪੱਧਰ 'ਤੇ ਗੱਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਟਰਾਈ ਸਟੇਟ ਦੇ ਬੱਚੇ ਭਾਗ ਲੈਣਗੇ। ਅਖੀਰ 'ਚ ਉਨ੍ਹਾਂ ਸਮੂਹ ਸੰਗਤ ਦਾ ਧੰਨਵਾਦ ਕੀਤਾ।


author

Harnek Seechewal

Content Editor

Related News