ਕਿੰਗ ਚਾਰਲਸ ਨੇ ਮਹਾਰਾਣੀ ਐਲਿਜ਼ਾਬੈਥ ਦੀ ਬਰਸੀ ਮੌਕੇ ਚਰਚ ''ਚ ਕੀਤੀ ਪ੍ਰਾਰਥਨਾ
Monday, Sep 09, 2024 - 12:37 PM (IST)

ਲੰਡਨ (ਏਜੰਸੀ) : ਕਿੰਗ ਚਾਰਲਸ III ਨੇ ਐਤਵਾਰ ਨੂੰ ਆਪਣੀ ਮਾਂ ਮਹਾਰਾਣੀ ਐਲਿਜ਼ਾਬੈਥ II ਦੀ ਬਰਸੀ ਮੌਕੇ ਸਕਾਟਲੈਂਡ ਦੇ ਰਾਇਲ ਬਾਲਮੋਰਲ ਅਸਟੇਟ ਨੇੜੇ ਇਕ ਚਰਚ ਵਿਚ ਪ੍ਰਾਰਥਨਾ ਕੀਤੀ। ਚਾਰਲਸ (75) ਅਤੇ ਉਸਦੀ ਪਤਨੀ ਕੈਮਿਲਾ ਸਕਾਟਿਸ਼ ਹਾਈਲੈਂਡਜ਼ ਵਿੱਚ ਗਰਮੀਆਂ ਦੀਆਂ ਛੁੱਟੀਆਂ ਬਿਤਾ ਰਹੇ ਹਨ, ਜਿੱਥੇ ਮਰਹੂਮ ਰਾਣੀ ਦੀ 8 ਸਤੰਬਰ, 2022 ਨੂੰ 96 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਕਮਲਾ ਹੈਰਿਸ ਅਤੇ ਟਰੰਪ ਜਲਦ ਹੋਣਗੇ ਆਹਮੋ-ਸਾਹਮਣੇ, ਜਾਣੋ ਰਾਸ਼ਟਰਪਤੀ ਬਹਿਸ ਦੇ ਨਿਯਮ
ਚਾਰਲਸ ਅਤੇ ਕੈਮਿਲਾ ਨੂੰ ਮਹਾਰਾਣੀ ਦੀ ਮੌਤ ਦੀ ਦੂਜੀ ਵਰ੍ਹੇਗੰਢ 'ਤੇ ਕ੍ਰੈਥੀ ਕਿਰਕ ਦੇ ਛੋਟੇ ਗ੍ਰੇਨਾਈਟ ਚਰਚ ਵਿਖੇ ਐਤਵਾਰ ਸਵੇਰ ਦੀ ਪ੍ਰਾਰਥਨਾ ਲਈ ਪਹੁੰਚਦੇ ਦੇਖਿਆ ਗਿਆ। ਚਾਰਲਸ ਦੋ ਸਾਲ ਪਹਿਲਾਂ ਆਪਣੀ ਮਾਂ ਦੀ ਮੌਤ ਤੋਂ ਬਾਅਦ ਗੱਦੀ 'ਤੇ ਬੈਠਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।