ਕਿਮ ਕਰਦਾਸ਼ੀਅਨ ਦੇ ਪਤੀ ਕਾਨਯੇ ਨੇ ਰਾਸ਼ਟਰਪਤੀ ਚੋਣਾਂ ਲਈ ਕੈਂਪੇਨ ਦੀ ਕੀਤੀ ਸ਼ੁਰੂਆਤ
Tuesday, Jul 21, 2020 - 02:28 AM (IST)
ਵਾਸ਼ਿੰਗਟਨ - ਅਮਰੀਕੀ ਰੈਪਰ ਕਾਨਯੇ ਵੈਸਟ ਨੇ ਐਤਵਾਰ ਨੂੰ ਸਾਊਥ ਕੈਰੋਲੀਨਾ ਵਿਚ ਰਾਸ਼ਟਰਪਤੀ ਚੋਣਾਂ ਲਈ ਕੈਂਪੇਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 4 ਜੁਲਾਈ ਨੂੰ ਚੋਣਾਂ ਲੱੜਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਰੈਲੀ ਹੈ। ਐਤਵਾਰ ਨੂੰ ਆਪਣੇ ਭਾਸ਼ਣ ਦੌਰਾਨ ਉਹ ਰੋ ਪਏ। ਕਾਨਯੇ ਇੰਟਰਨੈਸ਼ਨਲ ਟ੍ਰੇਡ ਅਤੇ ਗਰਭਪਾਤ 'ਤੇ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਮ ਕਰਦਾਸ਼ੀਅਨ (ਪਤਨੀ) ਅਤੇ ਉਹ ਆਪਣਾ ਪਹਿਲਾ ਬੱਚਾ ਨਹੀਂ ਚਾਹੁੰਦੇ ਸਨ।
ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਕਈ ਵਿਵਾਦਤ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਗਰਭਪਾਤ 'ਤੇ ਕਾਫੀ ਦੇਰ ਤੱਕ ਬੋਲਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਉਦੋਂ ਦੀ ਪ੍ਰੇਮਿਕਾ ਕਿਮ ਕਰਦਾਸ਼ੀਅਨ ਨੇ ਆਪਣੇ ਪਹਿਲੇ ਬੱਚੇ ਨੂੰ ਖਤਮ ਕਰਨ ਦਾ ਵਿਚਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਹੜੀਆਂ ਔਰਤਾਂ ਪਹਿਲੀ ਵਾਰ ਮਾਂ ਬਣਦੀਆਂ ਹਨ, ਉਨ੍ਹਾਂ ਨੂੰ 10 ਲੱਖ ਡਾਲਰ ਦਿੱਤਾ ਜਾਣਾ ਚਾਹੀਦਾ ਹੈ।
ਕੈਪੇਨ ਦੌਰਾਨ 43 ਸਾਲ ਦੇ ਕਾਨਯੇ ਵੈਸਟ ਬੁਲੇਟਪਰੂਫ ਵੈਸਟ ਵਿਚ ਸਨ। ਉਨ੍ਹਾਂ ਨੇ ਸਟੇਜ 'ਤੇ ਮਾਇਕ੍ਰੇਫੋਨ ਦੇ ਬਿਨਾਂ ਗੱਲ ਕੀਤੀ। ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਿਹਾ ਕਿ ਉਹ (ਕਿਮ) ਮਹੀਨਿਆਂ ਤੱਕ ਰੋਂਦੀ ਰਹੀ। ਸਾਨੂੰ ਇਹ ਬੱਚਾ ਨਹੀਂ ਚਾਹੀਦਾ ਸੀ। ਉਸ ਦੇ ਹੱਥ ਵਿਚ ਗਰਭ-ਨਿਰੋਧਕ ਗੋਲੀਆਂ ਸਨ। ਕਾਫੀ ਵਿਚਾਰ ਤੋਂ ਬਾਅਦ ਅਸੀਂ ਬੱਚੇ ਲਈ ਤਿਆਰ ਹੋਏ। ਉਨ੍ਹਾਂ ਦੇ ਬੱਚੇ ਦਾ ਨਾਂ ਨਾਰਥ ਹੈ।
ਮਾਂ ਨੇ ਮੇਰੀ ਜਾਨ ਬਚਾਈ
ਵੈਸਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਵੀ ਚਾਹੁੰਦੇ ਸਨ ਕਿ ਉਨ੍ਹਾਂ ਦੀ ਮਾਂ ਗਰਭਪਾਤ ਕਰਾ ਲਵੇ। ਉਨ੍ਹਾਂ ਨੇ ਰੋਂਦੇ ਹੋਏ ਕਿਹਾ ਮੇਰੀ ਮਾਂ ਨੇ ਮੇਰੀ ਜਾਨ ਬਚਾਈ। ਕੋਈ ਕਾਨਯੇ ਵੈਸਟ ਨਹੀਂ ਹੁੰਦਾ, ਕਿਉਂਕਿ ਮੇਰੇ ਪਿਤਾ ਬੇਹੱਦ ਰੁਝੇ ਰਹਿੰਦੇ ਸਨ। ਮੇਰੀ ਮਾਂ ਨੇ ਮੈਨੂੰ ਜ਼ਿੰਦਗੀ ਦਿੱਤੀ।
ਸਿਵਲ ਰਾਈਟ ਐਕਟੀਵਿਸਟ ਟਬਮੈਨ 'ਤੇ ਵੀ ਦੋਸ਼ ਲਾਏ
ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਮਨੁੱਖੀ ਅਧਿਕਾਰ ਵਰਕਰ ਹੈਰੀਏਟ ਟਬਮੈਨ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਤੋਂ ਗੋਰਿਆਂ ਲਈ ਕੰਮ ਕੀਤਾ। ਉਨ੍ਹਾਂ ਨੇ ਕਦੇ ਗੁਲਾਮਾਂ ਨੂੰ ਆਜ਼ਾਦ ਨਹੀਂ ਕਰਾਇਆ। ਟਬਮੈਨ 19ਵੀਂ ਸਦੀ ਦੇ ਅਮਰੀਕਾ ਦੇ ਸਭ ਤੋਂ ਸਨਮਾਨਿਤ ਸ਼ਖਸੀਅਤਾਂ ਵਿਚੋਂ ਇਕ ਸਨ।
ਪਾਲੀਟਕੋ ਨਿਊਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੈਸਟ ਨੇ ਕਈ ਸੂਬਿਆਂ ਲਈ ਕੁਆਲੀਫਾਈ ਕਰਨ ਦੀ ਸਮਾਂ-ਸੀਮਾ ਗੁਆ ਦਿੱਤੀ ਹੈ। ਹਾਲਾਂਕਿ, ਪਿਛਲੇ ਹਫਤੇ ਉਹ ਓਕਲਾਹੋਮਾ ਤੋਂ ਕਵਾਲੀਫਾਈ ਕਰ ਗਏ ਸਨ। ਸੂਬੇ ਦੇ ਨਿਯਮ ਮੁਤਾਬਕ, ਵੈਸਟ ਨੂੰ ਸੋਮਵਾਰ ਦੁਪਹਿਰ ਤੱਕ ਸਾਊਥ ਕੈਰੋਲੀਨਾ ਤੋਂ ਕੁਆਲੀਫਾਈ ਕਰਨ ਲਈ 10 ਹਜ਼ਾਰ ਹਸਤਾਖਰ ਦੀ ਜ਼ਰੂਰਤ ਸੀ।