ਟਰੰਪ ਨਾਲ ਤੀਜੀ ਸਿਖਰ ਬੈਠਕ ਲਈ ਕਿਮ ਨੇ ਰੱਖੀ ਸ਼ਰਤ

Saturday, Apr 13, 2019 - 05:02 PM (IST)

ਪਿਓਂਗਯਾਂਗ— ਉੱਤਰ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਨੇ ਸ਼ਨੀਵਾਰ ਨੂੰ ਆਪਣੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਅਮਰੀਕਾ ਸਹੀ ਤੇ ਆਪਸੀ ਸਹਿਮਤੀ ਨਾਲ ਸਮਝੌਤਾ ਕਰੇਗਾ ਤਾਂ ਮੈਂ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਤੀਜੀ ਸਿਖਰ ਬੈਠਕ ਕਰਨ ਲਈ ਤਿਆਰ ਹਾਂ।

ਕੋਰੀਅਨ ਨਿਊਜ਼ ਏਜੰਸੀ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਹਨੋਈ 'ਚ ਹੋਈ ਸਾਡੀ ਅਸਫਲ ਬੈਠਕ ਨੇ ਸਾਡੇ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਗੱਲਬਾਤ ਨੂੰ ਲੈ ਕੇ ਸ਼ੱਕ ਪੈਦਾ ਕੀਤਾ ਹੋਇਆ ਸੀ। ਹੁਣ ਜੇਕਰ ਅਮਰੀਕਾ ਤੀਜੀ ਸਿਖਰ ਬੈਠਕ 'ਚ ਸਹੀ ਤਰੀਕਿਆਂ ਨੂੰ ਅਪਣਾਏਗਾ ਤਾਂ ਅਸੀਂ ਇਸ ਗੱਲਬਾਤ ਲਈ ਤਿਆਰ ਹਾਂ। ਕਿਮ ਨੇ ਕਿਹਾ ਕਿ ਮੈਂ ਸਮਝੌਤੇ 'ਤੇ ਦਸਤਖਤ ਕਰਨ 'ਚ ਜ਼ਰਾ ਵੀ ਸਮਾਂ ਨਹੀਂ ਲਾਵਾਂਗਾ ਜੇਕਰ ਇਹ ਡੈਮੋਕ੍ਰੇਟਿਕ ਪੀਪਲਸ ਰਿਪਬਲਿਕਨ ਆਫ ਕੋਰੀਆ ਤੇ ਅਮਰੀਕਾ, ਦੋਵਾਂ ਦੇ ਹਿੱਤ 'ਚ ਹੋਵੇ। ਹੁਣ ਇਹ ਪੂਰੀ ਤਰ੍ਹਾਂ ਅਮਰੀਕਾ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਮਾਪਦੰਡਾਂ ਨਾਲ ਸਮਝੌਤਾ ਕਰੇਗਾ। ਇਸ ਵਿਚਾਲੇ ਕੋਰੀਆਈ ਕੇਂਦਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਕਿਮ ਦੀ ਟਿੱਪਣੀ ਨੇ ਸੰਕੇਤ ਦਿੱਤਾ ਹੈ ਕਿ ਪਿਓਂਗਯਾਂਗ ਨੇ ਵਾਸ਼ਿੰਗਟਨ ਦੀ ਉਸ ਡੀਲ ਨੂੰ ਖਾਰਿਜ ਕਰ ਦਿੱਤਾ, ਜਿਸ 'ਚ ਸਾਰੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਖਤਮ ਦੀ ਗੱਲ ਕਹੀ ਗਈ ਸੀ।

ਕਿਮ ਨੇ ਇਹ ਵੀ ਕਿਹਾ ਕਿ ਵਾਸ਼ਿੰਗਟਨ ਨੂੰ ਗੱਲ ਕਰਨ ਲਈ ਸਾਹਸੀ ਕਦਮ ਚੁੱਕਣ ਦੀ ਲੋੜ ਹੈ। ਕਿਮ ਦਾ ਇਹ ਬਿਆਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਦੀ ਅਮਰੀਕੀ ਯਾਤਰਾ ਦੇ ਵੇਲੇ ਆਇਆ ਹੈ। ਅਸਲ 'ਚ ਮੂਨ ਜੇ-ਇਨ ਦੀ ਯਾਤਰਾ ਦੌਰਾਨ ਵਾਸ਼ਿੰਗਟਨ ਤੇ ਪਿਓਂਗਯਾਂਗ ਵਿਚਾਲੇ ਰੁਕੀ ਕੂਟਨੀਤਿਕ ਗੱਲਬਾਤ 'ਤੇ ਚਰਚਾ ਲਈ ਟਰੰਪ ਦੇ ਨਾਲ ਗੱਲਬਾਤ ਹੋਈ ਹੈ।


Baljit Singh

Content Editor

Related News