ਕਿਮ ਜੋਂਗ ਨੇ ਟਰੰਪ ਨੂੰ ਦੂਜੀ ਵਾਰ ਮਿਲਣ ਲਈ ਸ਼ੁਰੂ ਕੀਤੀਆਂ ਤਿਆਰੀਆਂ

Thursday, Jan 24, 2019 - 09:14 PM (IST)

ਕਿਮ ਜੋਂਗ ਨੇ ਟਰੰਪ ਨੂੰ ਦੂਜੀ ਵਾਰ ਮਿਲਣ ਲਈ ਸ਼ੁਰੂ ਕੀਤੀਆਂ ਤਿਆਰੀਆਂ

ਪਿਓਂਗਯਾਂਗ — ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅਮਰੀਕਾ ਨਾਲ ਹੋਣ ਵਾਲੇ ਦੂਜੇ ਸ਼ਿਖਰ ਸੰਮੇਲਨ ਦੀਆਂ ਤਿਆਰੀਆਂ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਕੋਰੀਅਨ ਸ੍ਰੈਂਟਲ ਨਿਊਜ਼ ਏਜੰਸੀ ਨੇ ਵੀਰਵਾਰ ਨੂੰ ਦੱਸਿਆ ਕਿ ਕਿਮ ਜੋਂਗ ਨੇ ਅਮਰੀਕਾ ਜਾ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਿਛਲੇ ਹਫਤੇ ਮੁਲਾਕਾਤ ਕਰਨ ਵਾਲੇ ਵਫਦ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨਾਲ ਬੈਠਕ ਦੇ ਨਤੀਜਿਆਂ ਤੋਂ ਉਹ ਖੁਸ਼ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਮਰੀਕਾ ਨਾਲ ਹੋਣ ਵਾਲੇ ਦੂਜੇ ਸ਼ਿਖਰ ਸੰਮੇਲਨ ਦੀਆਂ ਤਿਆਰੀਆਂ ਸ਼ੁਰੂ ਕਰਨ ਦੀ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਦੇ ਉਪ ਨੇਤਾ ਕਿਮ ਯੋਂਗ ਚੋਲ ਨੇ 18 ਜਨਵਰੀ ਨੂੰ ਵ੍ਹਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਟਰੰਪ ਅਤੇ ਕਿਮ ਜੋਂਗ ਵਿਚਾਲੇ ਫਰਵਰੀ ਦੇ ਆਖਿਰ 'ਚ ਦੂਜਾ ਸ਼ਿਖਰ ਸੰਮੇਲਨ ਬੈਠਕ ਆਯੋਜਿਤ ਹੋਵੇਗਾ। ਕਿਮ ਜੋਂਗ ਅਤੇ ਟਰੰਪ ਵਿਚਾਲੇ ਪਹਿਲਾਂ ਸ਼ਿਖਰ ਸੰਮੇਲਨ ਪਿਛਲੇ ਸਾਲ ਜੂਨ 'ਚ ਸਿੰਗਾਪੁਰ 'ਚ ਹੋਇਆ ਸੀ।


Related News