ਰੂਸ-ਯੂਕ੍ਰੇਨ ਦੀ ਜੰਗ 'ਚ ਕਿਮ ਜੋਂਗ ਦੀ ਐਂਟਰੀ
Friday, Oct 18, 2024 - 04:47 PM (IST)
ਸਿਓਲ (ਏਜੰਸੀ)- ਦੱਖਣੀ ਕੋਰੀਆ ਦੀਆਂ ਖੁਫੀਆ ਏਜੰਸੀਆਂ ਨੇ ਪਤਾ ਲਗਾਇਆ ਹੈ ਕਿ ਉੱਤਰੀ ਕੋਰੀਆ ਨੇ ਯੂਕ੍ਰੇਨ ਖਿਲਾਫ ਜੰਗ ਵਿੱਚ ਰੂਸ ਦੀ ਮਦਦ ਲਈ ਆਪਣੇ 12,000 ਫੌਜੀ ਭੇਜੇ ਹਨ। ਯੋਨਹਾਪ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਆਪਣੀ ਖ਼ਬਰ 'ਚ ਇਹ ਜਾਣਕਾਰੀ ਦਿੱਤੀ। ਯੋਨਹਾਪ ਨੇ ਨੈਸ਼ਨਲ ਇੰਟੈਲੀਜੈਂਸ ਸਰਵਿਸ (ਐੱਨ.ਆਈ.ਐੱਸ.) ਦੇ ਹਵਾਲੇ ਨਾਲ ਕਿਹਾ ਕਿ ਉੱਤਰੀ ਕੋਰੀਆ ਦੀ ਫੌਜ ਪਹਿਲਾਂ ਹੀ ਰੂਸ ਦੀ ਮਦਦ ਲਈ ਰਵਾਨਾ ਹੋ ਚੁੱਕੀ ਹੈ। NIS ਨੇ ਤੁਰੰਤ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ।
ਇਹ ਵੀ ਪੜ੍ਹੋ: ਇੰਗਲਿਸ਼ ਚੈਨਲ 'ਚ ਡੁੱਬੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਡੌਂਕੀ ਲਗਾ ਬ੍ਰਿਟੇਨ ਜਾਣ ਦੀ ਕਰ ਰਹੇ ਸਨ ਕੋਸ਼ਿਸ਼
ਹਾਲਾਂਕਿ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਯੂਨ ਸੂਕ ਯੇਓਲ ਨੇ ਯੂਕ੍ਰੇਨ ਖਿਲਾਫ ਰੂਸ ਦੀ ਮਦਦ ਲਈ ਉੱਤਰੀ ਕੋਰੀਆ ਵੱਲੋਂ ਫੌਜ ਭੇਜਣ ਦੇ ਮੁੱਦੇ 'ਤੇ ਚਰਚਾ ਕਰਨ ਲਈ ਇੱਕ ਐਮਰਜੈਂਸੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਦਫ਼ਤਰ ਦੇ ਜਨ ਸੰਪਰਕ ਵਿਭਾਗ ਨੇ ਤੁਰੰਤ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕੀ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਵੱਲੋਂ ਫ਼ੌਜ ਭੇਜਣ ਦੀਆਂ ਖ਼ਬਰਾਂ ਨੂੰ ਪ੍ਰਮਾਣਿਕ ਮੰਨਿਆ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਪਾਕਿ ਸਬੰਧ; ਬੋਲੇ ਨਵਾਜ਼ ਸ਼ਰੀਫ - ਅਤੀਤ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8