ਕਿਮ ਦੱਖਣੀ ਕੋਰੀਆ ਨਾਲ ਚਾਹੁੰਦੇ ਹਨ ਬਿਹਤਰ ਸੰਬੰਧ ਪਰ ਅਮਰੀਕਾ ਦੀ ਕੀਤੀ ਨਿੰਦਾ

Friday, Oct 01, 2021 - 01:46 AM (IST)

ਸਿਓਲ-ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸ਼ਾਂਤੀ ਸਥਾਪਤ ਕਰਨ ਲਈ ਅਕਤੂਬਰ ਦੇ ਸ਼ੁਰੂ 'ਚ ਦੱਖਣੀ ਕੋਰੀਆ ਨਾਲ 'ਹਾਟਲਾਈਨ' ਬਹਾਲ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਪਰ ਉਨ੍ਹਾਂ ਨੇ ਗੱਲਬਾਤ ਦੇ ਅਮਰੀਕੀ ਪ੍ਰਸਤਾਵ ਨੂੰ ਇਹ ਕਹਿ ਕੇ ਫਿਰ ਤੋਂ ਠੁਕਰਾ ਦਿੱਤਾ ਕਿ ਇਹ ਉੱਤਰ ਕੋਰੀਆ ਵਿਰੁੱਧ ਦੁਸ਼ਮਣੀ ਨੂੰ ਲੁਕਾਉਣ ਦਾ ਅਮਰੀਕਾ ਦਾ 'ਧੋਖਾਧੜੀ ਤਰੀਕਾ' ਹੈ। ਕਿਮ ਦਾ ਬਿਆਨ ਸਿਓਲ ਅਤੇ ਵਾਸ਼ਿੰਗਟਨ ਦਰਮਿਆਨ ਦਰਾਰ ਪੈਦਾ ਕਰਨ ਦੀ ਇਕ ਸਪੱਸ਼ਟ ਕੋਸ਼ਿਸ਼ ਹੈ।

ਇਹ ਵੀ ਪੜ੍ਹੋ : ਫਰਿਜ਼ਨੋ: ਐਨੀਮਲ ਸ਼ੈਲਟਰ ਨੇੜੇ ਲੱਗੀ ਅੱਗ ਨੇ ਸਟਾਫ ਨੂੰ ਪਾਈ ਭਾਜੜ

ਕਿਮ ਚਾਹੁੰਦੇ ਹਨ ਕਿ ਦੱਖਣੀ ਕੋਰੀਆ, ਅਮਰੀਕਾ ਦੀ ਅਗਵਾਈ 'ਚ ਉੱਤਰ ਕੋਰੀਆ 'ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਰਾਹਤ ਅਤੇ ਕੁਝ ਰਿਆਇਤਾਂ ਦਿਵਾਉਣ 'ਚ ਮਦਦ ਕਰਨ। ਉੱਤਰ ਕੋਰੀਆ ਨੇ ਇਸ ਮਹੀਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਦੱਖਣੀ ਕੋਰੀਆ ਨਾਲ ਸ਼ਰਤੀ ਗੱਲਬਾਤ ਕਰਨ ਲਈ ਤਿਆਰ ਹੈ। ਉੱਤਰ ਕੋਰੀਆ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਸੀ ਜਦ ਉਸ ਨੇ 6 ਮਹੀਨੇ 'ਚ ਆਪਣਾ ਪਹਿਲਾ ਮਿਜ਼ਾਈਲ ਪ੍ਰੀਖਣ ਕੀਤਾ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਉੱਤਰ ਕੋਰੀਆ ਦੇ ਹਾਲ ਹੀ ਦੇ ਪ੍ਰੀਖਣਾਂ ਨੂੰ ਲੈ ਕੇ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦੀ ਅਪੀਲ 'ਤੇ ਵੀਰਵਾਰ ਨੂੰ ਇਕ ਐਮਰਜੈਂਸੀ ਬੈਠਕ ਬੁਲਾਈ ਹੈ।

ਇਹ ਵੀ ਪੜ੍ਹੋ : ਚੀਨ ਨੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਮਦਦ ਦੀ ਪਹਿਲੀ ਖੇਪ ਭੇਜੀ

ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਕਿਮ ਨੇ ਬੁੱਧਵਾਰ ਨੂੰ ਆਪਣੇ ਦੇਸ਼ ਦੀ ਸੰਸਦ 'ਚ ਕਿਹਾ ਕਿ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਸਰਹੱਦ ਪਾਰ ਹਾਟਲਾਈਨ ਨੂੰ ਬਹਾਲ ਕਰਨ ਨਾਲ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਸਥਾਪਿਤ ਕਰਨ ਦੀ ਕੋਰੀਆਈ ਲੋਕਾਂ ਦੀ ਇੱਛਾ ਪੂਰੀ ਹੋਵੇਗੀ। ਕਿਮ ਨੇ ਦੱਖਣੀ ਕੋਰੀਆ 'ਤੇ ਮੁੜ ਦੋਸ਼ ਲਾਇਆ ਕਿ ਉਹ ਦੋਵਾਂ ਦੇਸ਼ਾਂ ਦਰਮਿਆਨ ਸੁਤੰਤਰ ਰੂਪ ਨਾਲ ਮਾਮਲਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੋਣ ਦੀ ਥਾਂ 'ਅਮਰੀਕਾ ਦੀ ਗੁਲਾਮੀ 'ਚ ਅੰਤਰਰਾਸ਼ਟਰੀ ਸਹਿਯੋਗ ਦੀ ਮੰਗ ਕਰਦੇ ਹੋਏ ਬਾਹਰੀ ਸਮਰਥਨ ਅਤੇ ਸਹਿਯੋਗੀ ਦੀ ਭੀਖ ਮੰਗਦਾ ਹੈ। ਕਿਮ ਨੇ ਆਪਣੀ ਭੈਣ ਕਿਮ ਯੋ ਜੋਂਗ ਦੀ ਤਰ੍ਹਾਂ ਦੀ ਸਿਓਲ ਨੂੰ ਅਪੀਲ ਕੀਤੀ ਕਿ ਉਹ ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣਾਂ ਅਤੇ ਹੋਰ ਘਟਨਾਕ੍ਰਮ ਲਈ ਆਪਣੇ ਦੋਹਰੇ ਵਿਵਹਾਰ ਦੇ ਦ੍ਰਿਸ਼ਟੀਕੋਣ ਅਤੇ ਦੁਸ਼ਮਣੀ ਨਜ਼ਰੀਏ ਨੂੰ ਤਿਆਰ ਕਰਨ।

ਇਹ ਵੀ ਪੜ੍ਹੋ : ਅਮਰੀਕਾ 'ਚ ਵਿਅਕਤੀ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਕੇ ਪਰਾਂ 'ਤੇ ਚੜ੍ਹਿਆ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News