ਕਿਮ ਦੀ ਅਮਰੀਕਾ, ਦੱਖਣੀ ਕੋਰੀਆ ਨੂੰ ਧਮਕੀ, ਜੰਗ ਦੌਰਾਨ ਕਰਾਂਗੇ 'ਪਰਮਾਣੂ ਹਥਿਆਰਾਂ' ਦੀ ਵਰਤੋਂ

07/28/2022 11:34:28 AM

ਸਿਓਲ (ਭਾਸ਼ਾ)- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਨਾਲ ਸੰਭਾਵਿਤ ਫ਼ੌਜੀ ਟਕਰਾਅ ‘ਚ ਆਪਣੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ ਹੈ। ਕਿਮ ਦਾ ਦਾਅਵਾ ਹੈ ਕਿ ਉਸ ਦੇ ਵਿਰੋਧੀ ਕੋਰੀਆਈ ਪ੍ਰਾਇਦੀਪ ਨੂੰ ਜੰਗ ਵੱਲ ਧੱਕ ਰਹੇ ਹਨ। ਕਿਮ ਨੇ ਇਹ ਟਿੱਪਣੀ 1950-53 ਦੀ ਕੋਰੀਆਈ ਜੰਗ ਦੀ ਸਮਾਪਤੀ ਦੀ 69ਵੀਂ ਵਰ੍ਹੇਗੰਢ ਮੌਕੇ ਸਾਬਕਾ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਕੀਤੀ। ਇਸ ਭਾਸ਼ਣ ਦਾ ਉਦੇਸ਼ ਮਹਾਮਾਰੀ ਨਾਲ ਜੁੜੀਆਂ ਆਰਥਿਕ ਮੁਸ਼ਕਲਾਂ ਨਾਲ ਜੂਝ ਰਹੇ ਦੇਸ਼ ਵਿੱਚ ਅੰਦਰੂਨੀ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। 

ਕੁਝ ਨਿਰੀਖਕਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਖ਼ਿਲਾਫ਼ ਉੱਤਰੀ ਕੋਰੀਆ ਦੀਆਂ ਧਮਕੀਆਂ ਵਧ ਸਕਦੀਆਂ ਹਨ ਕਿਉਂਕਿ ਦੋਵੇਂ ਸਹਿਯੋਗੀ ਆਪਣੇ ਫ਼ੌਜੀ ਅਭਿਆਸਾਂ ਨੂੰ ਵਧਾਉਣ ਦੀ ਯੋਜਨਾ ਬਣਾ ਰਹੇ ਹਨ, ਜਿਸ ਨੂੰ ਉੱਤਰੀ ਕੋਰੀਆ ਹਮਲਾਵਰ ਅਭਿਆਸ ਵਜੋਂ ਦੇਖਦਾ ਹੈ। ਸਰਕਾਰੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਕਿਮ ਨੇ ਬੁੱਧਵਾਰ ਨੂੰ ਇਕ ਭਾਸ਼ਣ 'ਚ ਕਿਹਾ ਕਿ ਸਾਡੀਆਂ ਹਥਿਆਰਬੰਦ ਫ਼ੌਜਾਂ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਸਾਡੇ ਦੇਸ਼ ਦੀ ਪ੍ਰਮਾਣੂ ਯੁੱਧ ਸਮਰੱਥਾ ਵੀ ਪੂਰੀ ਤਰ੍ਹਾਂ ਨਾਲ ਤਿਆਰ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਪਲਟਿਆ ਵਾਹਨ, ਦੋ ਲੋਕਾਂ ਦੀ ਮੌਤ ਤੇ 10 ਜ਼ਖ਼ਮੀ

ਉਨ੍ਹਾਂ 'ਨੇ ਅਮਰੀਕਾ ਤੇ ਆਪਣੀਆਂ ਦੁਸ਼ਮਣ ਨੀਤੀਆਂ ਨੂੰ ਜਾਇਜ਼ ਠਹਿਰਾਉਣ ਲਈ ਉੱਤਰੀ ਕੋਰੀਆ ਦੀ ''ਖਰਾਬ ਤਸਵੀਰ ਪੇਸ਼ ਕਰਨ'' ਦਾ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਕਿ ਅਮਰੀਕਾ-ਦੱਖਣੀ ਕੋਰੀਆ ਦੇ ਫ਼ੌਜੀ ਅਭਿਆਸ ਅਮਰੀਕਾ ਦੇ "ਦੋਹਰੇ ਮਾਪਦੰਡ" ਦਾ ਪ੍ਰਤੀਕ ਹਨ, ਕਿਉਂਕਿ ਇਹ ਉੱਤਰੀ ਕੋਰੀਆ ਦੀਆਂ ਰੁਟੀਨ ਫ਼ੌਜੀ ਗਤੀਵਿਧੀਆਂ ਨੂੰ ਉਕਸਾਉਣ ਜਾਂ ਧਮਕੀਆਂ ਵਜੋਂ ਦਰਸਾਉਂਦਾ ਹੈ। ਦਰਅਸਲ, ਉਹ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਦੀ ਗੱਲ ਕਰ ਰਹੇ ਸਨ। ਕਿਮ ਨੇ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ, ਯੂਨ ਸੁਕ-ਯੋਲ ਨੂੰ "ਪਾਗਲ" ਦੱਸਿਆ ਜਿਸ ਨੇ ਦੱਖਣੀ ਕੋਰੀਆ ਦੇ ਸਾਬਕਾ ਨੇਤਾਵਾਂ ਨੂੰ ਵੀ ਪਛਾੜ ਦਿੱਤਾ ਹੈ ਅਤੇ ਕਿਹਾ ਕਿ ਯੂਨ ਦੀ ਰੂੜੀਵਾਦੀ ਸਰਕਾਰ ਦੀ ਅਗਵਾਈ "ਗੁੰਡਿਆਂ" ਦੁਆਰਾ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News