ਅਮਰੀਕਾ ’ਚ 2 ਵਿਅਕਤੀਆਂ ਦੀ ਹੱਤਿਆ ਕਰ ਕੇ ਖੁਦ ਨੂੰ ਮਾਰੀ ਗੋਲੀ
Monday, Feb 07, 2022 - 11:25 AM (IST)

ਬ੍ਰਾਊਨ ਡੀਅਰ (ਭਾਸ਼ਾ)– ਅਮਰੀਕਾ ’ਚ ਮਿਲਵਾਕੀ ਉਪਨਗਰ ਦੇ ਇਕ ਅਪਾਰਟਮੈਂਟ ’ਚ ਇਕ ਹਮਲਾਵਰ ਨੇ ਐਤਵਾਰ ਸਵੇਰੇ 2 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਪਿਛੋਂ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
ਪੜ੍ਹੋ ਇਹ ਅਹਿਮ ਖ਼ਬਰ- 5 ਸਾਲ ਦਾ ਮਾਸੂਮ ਹਾਰਿਆ ਜ਼ਿੰਦਗੀ ਦੀ ਜੰਗ, ਦੁਨੀਆ ਭਰ ਦੇ ਦੇਸ਼ਾਂ ਨੇ ਪ੍ਰਗਟਾਇਆ ਸੋਗ (ਤਸਵੀਰਾਂ)
ਬ੍ਰਾਊਨ ਡੀਅਰ ਪੁਲਸ ਦੇ ਮੁਖੀ ਪੀਟਰ ਨਿਮਰ ਨੇ ਕਿਹਾ ਕਿ ਸਮਝਿਆ ਜਾਂਦਾ ਹੈ ਕਿ ਇਹ ਫਾਇਰਿੰਗ ਕਿਸੇ ਘਰੇਲੂ ਵਿਵਾਦ ਕਾਰਨ ਹੋਈ ਹੈ। 26 ਸਾਲਾ ਦੇ ਇਕ ਸ਼ੱਕੀ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਬਾਅਦ ਵਿਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ’ਚ 31 ਸਾਲ ਦੇ ਇਕ ਮਰਦ ਅਤੇ 23 ਸਾਲ ਦੀ ਇਕ ਮੁਟਿਆਰ ਦੀ ਵੀ ਮੌਤ ਹੋ ਗਈ। ਇਸ ਤੋਂ ਇਲਾਵਾ 36 ਸਾਲ ਦੇ ਇਕ ਵਿਅਕਤੀ ਦੇ ਪੈਰ ’ਚ ਗੋਲੀ ਲੱਗੀ। ਮੌਕੇ ਵਾਲੀ ਥਾਂ ’ਤੇ ਇਕ ਬੱਚਾ ਵੀ ਮਿਲਿਆ ਜੋ ਬਿਲਕੁਲ ਠੀਕ-ਠਾਕ ਸੀ ਪਰ ਉਹ ਸਹਿਮਿਆ ਹੋਇਆ ਸੀ।