ਕਿੱਕ ਡਰੱਗਜ਼ ਆਸਟ੍ਰੇਲੀਆ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਵੰਦ ਹੋਣ ਦਾ ਸੱਦਾ

Tuesday, Aug 03, 2021 - 12:50 PM (IST)

ਕਿੱਕ ਡਰੱਗਜ਼ ਆਸਟ੍ਰੇਲੀਆ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਵੰਦ ਹੋਣ ਦਾ ਸੱਦਾ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਕਿੱਕ ਡਰੱਗਜ਼ ਆਸਟ੍ਰੇਲੀਆ ਇੱਕ ਸਮਾਜਸੇਵੀ ਸੰਸਥਾ ਹੈ, ਜੋ ਨਸ਼ਿਆਂ ਵਿਰੁੱਧ ਆਸਟ੍ਰੇਲੀਆ ਅਤੇ ਪੰਜਾਬ ਵਿੱਚ ਲੋਕਾਂ ਨੂੰ ਜ਼ਮੀਨੀ ਪੱਧਰ 'ਤੇ ਜਾਗਰੂਕ ਕਰ ਰਹੀ ਹੈ। ਇਸ ਸੰਸਥਾ ਦਾ ਮੁੱਖ ਮੰਤਵ ਪੰਜਾਬ ਦੇ ਸਕੂਲਾਂ ਅਤੇ ਪਿੰਡਾਂ ਵਿਚ ਨਸ਼ਿਆਂ ਵਿਰੁੱਧ ਲੋਕਾਈ ਨੂੰ ਮੁਫ਼ਤ ਸਿੱਖਿਆ ਦੇਣਾ ਹੈ। ਕਿੱਕ ਡਰੱਗਜ਼ ਆਸਟ੍ਰੇਲੀਆ ਬੀਤੇ ਦਸ ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਸੁਨੇਹਾ ਪਹੁੰਚਾ ਚੁੱਕੀ ਹੈ।  

PunjabKesari

ਇਨ੍ਹਾਂ ਦਸ ਸਾਲਾਂ ਦੀ ਸਮੀਖਿਆ ਅਤੇ ਮੈਂਬਰਾਂ ਦੀ ਹੌਂਸਲਾ ਅਫਜਾਈ ਬਾਬਤ ਦਸਵਾਂ ਸਾਲਾਨਾ ਸਮਾਗਮ ਜਲੰਧਰ ਕੈਂਟ ਵਿਖੇ ਆਯੋਜਿਤ ਕੀਤਾ ਗਿਆ।ਜਿਸ ਸਬੰਧੀ ਪ੍ਰੈੱਸ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਬੌਬੀ ਜੌਹਲ ਆਸਟ੍ਰੇਲੀਆ ਨੇ ਦੱਸਿਆ ਕਿ ਇਸ ਸਮਾਗਮ 'ਚ ਡਾ਼ ਸੰਜੀਵ ਲੋਚਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ਼ ਸੰਜੀਵ ਲੋਚਨ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿੱਕ ਡਰੱਗਜ਼ ਸੰਸਥਾ ਦੁਆਰਾ ਕੀਤੇ ਜਾ ਰਹੇ ਕਾਰਜਾ ਦੀ ਪ੍ਰਸੰਸ਼ਾਂ ਕੀਤੀ ਤੇ ਨੌਜਵਾਨ ਪੀੜ੍ਹੀ ਨੂੰ ਵੱਧ ਤੋ ਵੱਧ ਵਿਗਿਆਨਕ ਤੇ ਰਚਨਾਤਮਕ ਢੰਗ ਦੇ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋ ਬਚਣ ਪ੍ਰਤੀ ਜਾਗਰੂਕ ਕਰਨ 'ਤੇ ਜ਼ੇਰ ਦਿੱਤਾ ਤਾਂ ਜੋ ਪੰਜਾਬ ਵਿਚ ਸਿਹਤਮੰਦ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਪੜ੍ਹੋ ਇਹ ਅਹਿਮ ਖਬਰ -ਕੋਰੋਨਾ ਨੇ 'ਸਿੱਖਿਆ' 'ਤੇ ਲਾਈ ਬ੍ਰੇਕ, ਦੁਨੀਆ ਭਰ 'ਚ 15 ਕਰੋੜ ਵਿਦਿਆਰਥੀ ਸਕੂਲ ਜਾਣ ਲਈ ਬੇਤਾਬ

ਉਨ੍ਹਾਂ ਮਾਪਿਆ ਨੂੰ ਅਪੀਲ ਕੀਤੀ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ’ਚੋਂ ਸਮਾਂ ਕੱਢ ਕੇ ਬੱਚਿਆਂ ਦਾ ਮਨੋਬਲ ਉੱਚਾ ਚੁੱਕਣ ਲਈ ਪਹਿਲਕਦਮੀ ਕਰਦਿਆਂ ਦੋਸਤੀ ਵਾਲੇ ਮਾਹੌਲ ਵਿਚ ਵਿਚਾਰਾਂ ਦੀ ਸਾਂਝ ਜ਼ਰੂਰ ਪਾਉਣ ਦੀ ਅਪੀਲ ਕੀਤੀ। ਸਮਾਗਮ 'ਚ ਆਸਟ੍ਰੇਲੀਆ ਤੋਂ ਸੰਸਥਾ ਦੇ ਉੁੱਘੇ ਮੈਂਬਰ ਬੌਬੀ ਜੌਹਲ, ਭਜਿੰਦਰ ਮਾਨ, ਪਰਵਿੰਦਰ ਸਿੰਘ ਤੇ ਨਵੀ ਮਾਨ ਵੀਡੀਓ ਕਾਨਫਰਾਸਿੰਗ ਰਾਹੀਂ ਜੁੜੇ ਅਤੇ ਪੰਜਾਬ ਟੀਮ ਦੇ ਉੱਘੇ ਮੈਂਬਰ ਜਸਪਾਲ ਤੇਜਾ, ਵਿਵੇਕ ਜੋਸ਼ੀ, ਦੀਪਕ ਆਨੰਦ, ਪ੍ਰੋਫੈਸਰ ਰਘਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਦਿਆਲ ਸਿੰਘ ਮਾਨ ਨੇ ਆਪਣੇ-ਆਪਣੇ ਸੰਬੋਧਨ 'ਚ ਕਿਹਾ ਕਿ ਕਿੱਕ ਡਰੱਗਜ਼ ਸੰਸਥਾ ਵਲੋਂ ਨਸ਼ਿਆਂ ਦੇ ਕੋਹੜ ਦੇ ਵਿਰੁੱਧ ਲੋਕ ਲਹਿਰ ਉਸਾਰੀ ਜਾ ਰਹੀ ਹੈ।ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕੀ ਉਹ ਆਪਣੇ-ਆਪਣੇ ਪਿੰਡ 'ਚ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਹਿਤ ‘ਕਿੱਕ ਡਰਗੱਜ਼’ ਸੰਸਥਾ ਦੇ ਵੱਧ ਤੋਂ ਵੱਧ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਸੁਚੇਤ ਕਰਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਸਿਹਤਮੰਦ ਤੇ ਉਸਾਰੂ ਪਾਸੇ ਲਗਾਇਆ ਜਾ ਸਕੇ।
 


author

Vandana

Content Editor

Related News