ਸਾਊਦੀ ਦੂਤਾਵਾਸ ਨੇ ਅਮਰੀਕੀ ਦਾਅਵੇ ਨੂੰ ਦੱਸਿਆ ਗਲਤ

11/17/2018 5:00:25 PM

ਵਾਸ਼ਿੰਗਟਨ(ਵਾਰਤਾ)— ਅਮਰੀਕਾ ਵਿਚ ਸਾਊਦੀ ਰਾਜਦੂਤ ਖਾਲਿਦ ਬਿਨ ਸਲਮਾਨ ਨੇ ਅਮਰੀਕੀ ਸਰਕਾਰ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਤੁਰਕੀ ਜਾਣ ਲਈ ਕਦੇ ਨਹੀਂ ਬੋਲਿਆ ਸੀ। ਇਸ ਤੋਂ ਪਹਿਲਾਂ, ਵਾਸ਼ਿੰਗਟਨ ਪੋਸਟ ਦੀ ਖਬਰ 'ਚ ਦੱਸਿਆ ਗਿਆ ਹੈ ਕਿ ਅਮਰੀਕੀ ਖੂਫੀਆ ਏਜੰਸੀ ਸੀ.ਆਈ.ਏ. ਨੇ ਫੋਨ ਇੰਟਰਸੈਪਟਸ ਦੀ ਜਾਂਚ-ਪੜਤਾਲ ਦੇ ਆਧਾਰ 'ਤੇ ਕਿਹਾ ਹੈ ਕਿ ਸਾਊਦੀ ਕ੍ਰਾਊਂਨ ਪ੍ਰਿੰਸ ਮੁੰਹਮਦ ਬਿਨ ਸਲਮਾਨ ਨੇ ਸ਼੍ਰੀ ਖਸ਼ੋਗੀ ਦੀ ਹੱਤਿਆ ਕਰਨ ਦਾ ਹੁਕਮ ਦਿੱਤਾ ਸੀ। ਰਿਪੋਰਟ 'ਚ ਦੱਸਿਆ ਗਿਆ ਕਿ ਕਰਾਉਨ ਪ੍ਰਿੰਸ ਦੇ ਨਿਰਦੇਸ਼ ਮਿਲਣ 'ਤੇ ਸਾਊਦੀ ਰਾਜਦੂਤ ਨੇ ਸ਼੍ਰੀ ਖਸ਼ੋਗੀ ਨੂੰ ਇਸਤਾਂਬੁਲ 'ਚ ਸਾਊਦੀ ਦੂਤਾਵਾਸ ਜਾਣ ਲਈ ਕਿਹਾ ਸੀ, ਜਿੱਥੇ ਉਨ੍ਹਾਂ ਦੀ ਹੱਤਿਆ ਹੋਈ ਸੀ । ਕਰਾਉਨ ਪ੍ਰਿੰਸ ਦੇ ਭਰਾ ਸ਼੍ਰੀ ਸਲਮਾਨ ਨੇ ਟਵਿਟਰ 'ਤੇ ਕਿਹਾ,'' ਮੈਂ ਕਦੇ ਸ਼੍ਰੀ ਖਸ਼ੋਗੀ ਨਾਲ ਫੋਨ 'ਤੇ ਗੱਲ ਨਹੀਂ ਕੀਤੀ ਅਤੇ ਕਿਸੇ ਕਾਰਨ ਵੀ ਤੁਰਕੀ ਜਾਣ ਲਈ ਨਹੀਂ ਕਿਹਾ। ਮੈਂ ਅਮਰੀਕੀ ਸਰਕਾਰ ਨੂੰ ਇਸ ਦਾਅਵੇ ਨਾਲ ਸਬੰਧਿਤ ਸੂਚਨਾ ਜਾਰੀ ਕਰਨ ਲਈ ਕਿਹਾ ਹੈ।''


manju bala

Content Editor

Related News