ਬ੍ਰਿਟੇਨ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਇੰਡੀਆ ਵਰਲਡਵਾਈਡ 2022 ਦਾ ਖ਼ਿਤਾਬ

06/25/2022 2:29:58 PM

ਵਾਸ਼ਿੰਗਟਨ (ਏਜੰਸੀ)- ਬ੍ਰਿਟੇਨ ਦੀ ਬਾਇਓਮੈਡੀਕਲ ਦੀ ਵਿਦਿਆਰਥਣ ਖੁਸ਼ੀ ਪਟੇਲ ਨੂੰ ਸੁੰਦਰਤਾ ਮੁਕਾਬਲੇ ਮਿਸ ਇੰਡੀਆ ਵਰਲਡਵਾਈਡ 2022 ਦਾ ਜੇਤੂ ਐਲਾਨਿਆ ਗਿਆ ਹੈ। ਇਹ ਭਾਰਤ ਤੋਂ ਬਾਹਰ ਸਭ ਤੋਂ ਲੰਬਾ ਚੱਲਣ ਵਾਲਾ ਸੁੰਦਰਤਾ ਮੁਕਾਬਲਾ ਹੈ। ਅਮਰੀਕਾ ਦੀ ਵੈਦੇਹੀ ਡੋਂਗਰੇ ਨੂੰ ਸ਼ੁੱਕਰਵਾਰ ਰਾਤ ਨੂੰ 'ਫਸਟ ਰਨਰ-ਅੱਪ' ਘੋਸ਼ਿਤ ਕੀਤਾ ਗਿਆ, ਜਦਕਿ ਸ਼ਰੁਤਿਕਾ ਮਾਨੇ ਨੂੰ 'ਸੈਕੰਡ ਰਨਰ-ਅੱਪ' ਐਲਾਨਿਆ ਗਿਆ। ਸੁੰਦਰਤਾ ਮੁਕਾਬਲੇ ਵਿੱਚ ਚੋਟੀ ਦੇ 12 ਪ੍ਰਤੀਯੋਗੀ ਵਿਸ਼ਵ ਪੱਧਰ 'ਤੇ ਕਈ ਹੋਰ ਮੁਕਾਬਲਿਆਂ ਦੇ ਜੇਤੂ ਸਨ। ਪਟੇਲ ਬਾਇਓਮੈਡੀਕਲ ਸਾਇੰਸ ਦੀ ਵਿਦਿਆਰਥਣ ਹੈ। ਉਨ੍ਹਾਂ ਕਿਹਾ ਕਿ ਉਹ ਮਿਸ ਇੰਡੀਆ ਵਰਲਡਵਾਈਡ 2022 ਮੁਕਾਬਲਾ ਜਿੱਤ ਕੇ ਖੁਸ਼ ਹੈ। ਮਾਡਲ ਦੀ ਇੱਕ ਕੱਪੜੇ ਦੀ ਦੁਕਾਨ ਵੀ ਹੈ। ਉਹ ਅਗਲੇ ਇੱਕ ਸਾਲ ਵਿੱਚ ਬਹੁਤ ਸਾਰੇ ਚੈਰੀਟੇਬਲ ਪ੍ਰੋਗਰਾਮ ਕਰਨ ਅਤੇ ਤੀਜੀ ਦੁਨੀਆ ਦੇ ਦੇਸ਼ਾਂ ਦੀ ਮਦਦ ਕਰਨ ਦੀ ਯੋਜਨਾ ਬਣਾ ਰਹੀ ਹੈ। 

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਓਨਟਾਰੀਓ 'ਚ 2 ਪੰਜਾਬੀਆਂ ਨੇ ਮੰਤਰੀ ਵਜੋਂ ਚੁੱਕੀ ਸਹੁੰ

ਇੰਡੀਆ ਫੈਸਟੀਵਲ ਕਮੇਟੀ (IFC) ਦੇ ਅਨੁਸਾਰ, ਗੁਆਨਾ ਦੀ ਰੋਸ਼ਨੀ ਰਜ਼ਾਕ ਨੂੰ 'ਮਿਸ ਟੀਨ ਇੰਡੀਆ ਵਰਲਡਵਾਈਡ 2022' ਐਲਾਨਿਆ ਗਿਆ। ਈ.ਐੱਫ.ਸੀ. ਦੇ ਅਨੁਸਾਰ, ਅਮਰੀਕਾ ਦੀ ਨਵਿਆ ਪੇਂਗੋਲ "ਫਸਟ ਰਨਰ-ਅੱਪ" ਰਹੀ, ਜਦਕਿ ਸੂਰੀਨਾਮ ਦੀ ਚਿਕਿਤਾ ਮਾਲਾਹਾ "ਦੂਜੀ ਰਨਰ-ਅੱਪ" ਰਹੀ। IFC ਪਿਛਲੇ 29 ਸਾਲਾਂ ਤੋਂ ਇਸ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ। ਇਸ ਸਾਲ ਦਾ ਸੁੰਦਰਤਾ ਮੁਕਾਬਲਾ ਤਿੰਨ ਸਾਲਾਂ ਦੇ ਵਕਫ਼ੇ ਤੋਂ ਬਾਅਦ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਆਖ਼ਰੀ ਵਾਰ ਮੁੰਬਈ ਦੇ ਦਿ ਲੀਲਾ ਹੋਟਲ ਵਿੱਚ ਸਤੰਬਰ 2019 ਵਿੱਚ ਆਯੋਜਨ ਕੀਤਾ ਗਿਆ ਸੀ। ਆਈ.ਐੱਫ.ਸੀ. ਦੇ ਪ੍ਰਧਾਨ ਧਰਮਾਤਮਾ ਸਰਨ ਨੇ ਕਿਹਾ, 'ਮਹਾਂਮਾਰੀ ਨੇ ਸਾਡੇ ਸੋਚਣ ਅਤੇ ਜਿਊਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ।'

ਇਹ ਵੀ ਪੜ੍ਹੋ: ਸਪੇਨ 'ਚ ਦਾਖਲ ਹੋਣ ਲਈ ਮਚੀ ਭੱਜ-ਦੌੜ 'ਚ 18 ਪ੍ਰਵਾਸੀਆਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News