ਖਸ਼ੋਗੀ ਦੀ ਹੱਤਿਆ ਸਾਊਦੀ ਵਾਸੀਆਂ ਲਈ ਦੁਖਦਾਈ ਘਟਨਾ : ਕ੍ਰਾਊਂਨ ਪ੍ਰਿੰਸ ਸਲਮਾਨ

Wednesday, Oct 24, 2018 - 09:41 PM (IST)

ਖਸ਼ੋਗੀ ਦੀ ਹੱਤਿਆ ਸਾਊਦੀ ਵਾਸੀਆਂ ਲਈ ਦੁਖਦਾਈ ਘਟਨਾ : ਕ੍ਰਾਊਂਨ ਪ੍ਰਿੰਸ ਸਲਮਾਨ

ਰਿਆਦ — ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਤੋਂ ਬਾਅਦ ਪਹਿਲੀ ਵਾਰ ਸਾਊਦੀ ਅਰਬ ਦੇ ਕ੍ਰਾਊਂਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਬਿਆਨ ਸਾਹਮਣੇ ਆਇਆ ਹੈ। ਬਿਆਨ 'ਚ ਉਨ੍ਹਾਂ ਆਖਿਆ ਕਿ ਖਸ਼ੋਗੀ ਦੀ ਹੱਤਿਆ ਸਾਰੇ ਸਾਊਦੀ ਵਾਸੀਆਂ ਲਈ ਦੁਖਦਾਈ ਘਟਨਾ ਹੈ ਅਤੇ ਇਸ ਹਾਦਸੇ ਦੀ ਸਖਤ ਤੌਰ 'ਤੇ ਜਾਂਚ ਕਰਵਾ ਰਹੇ ਹਾਂ।
ਉਥੇ ਹੀ ਬੁੱਧਵਾਰ (ਅੱਜ) ਨੂੰ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਆਨ ਨੇ ਸਾਊਦੀ ਅਰਬ ਦੇ ਕ੍ਰਾਊਂ ਪ੍ਰਿੰਸ ਸਲਮਾਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਪੱਤਰਕਾਰ ਖਸ਼ੋਗੀ ਦੀ ਹੱਤਿਆ ਤੋਂ ਬਾਅਦ ਇਹ ਪਹਿਲਾਂ ਮੌਕਾ ਹੈ ਜਦੋਂ ਦੋਹਾਂ ਨੇ ਆਪਸ 'ਚ ਗੱਲਬਾਤ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਖਸ਼ੋਗੀ ਦੀ ਹੱਤਿਆ 'ਤੇ ਉਸ ਦੇ ਸਾਰੇ ਪਹਿਲੂਆਂ ਦੇ ਲਿਹਾਜ਼ 'ਤੇ ਚਾਨਣ ਪਾਉਣ ਲਈ ਸੰਯੁਕਤ ਯਤਨਾਂ ਅਤੇ ਕਦਮਾਂ ਦੇ ਬਾਰੇ 'ਚ ਦੋਹਾਂ ਨੇ ਚਰਚਾ ਕੀਤੀ। ਦੱਸ ਦਈਏ ਕਿ ਇਕ ਦਿਨ ਪਹਿਲਾਂ ਸਾਊਦੀ ਦੇ ਕਿੰਗ ਸ਼ਾਹ ਸਲਮਾਨ ਅਤੇ ਕ੍ਰਾਊਂਨ ਪ੍ਰਿੰਸ ਸਲਮਾਨ ਨੇ ਖਸ਼ੋਗੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ।


Related News