ਖਾਲਸਾ ਮੋਟਰਸਾਈਕਲ ਟੀਮ ਦੁਬਈ ਵਲੋਂ ਖੂਨਦਾਨ ਕੈਂਪ ਆਯੋਜਿਤ

Friday, Apr 23, 2021 - 12:59 PM (IST)

ਖਾਲਸਾ ਮੋਟਰਸਾਈਕਲ ਟੀਮ ਦੁਬਈ ਵਲੋਂ ਖੂਨਦਾਨ ਕੈਂਪ ਆਯੋਜਿਤ

ਦੁਬਈ (ਬਿਊਰੋ) : ਖਾਲਸਾ ਮੋਟਰਸਾਈਕਲ ਟੀਮ ਦੁਬਾਈ ਵਲੋ "ਰਮਜਾਨ ਦੇ ਮਹੀਨੇ" ਨੂੰ ਸਮਰਪਿਤ ਇਕ ਵਿਸ਼ਾਲ ਖੂਨਦਨ ਕੈਪ "ਸ਼ਾਰਜਾਹ ਦੁਬਈ " ਇਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿਚ ਵੱਖ-ਵੱਖ ਧਰਮ ਦੇ ਲੋਕਾ ਨੇ ਖੂਨਦਾਨ ਕਰਕੇ ਸਮਾਜ ਸੇਵਾ ਦਾ ਕਾਰਜ ਵਿਚ ਹਿੱਸਾ ਪਾਇਆ। ਇਸ ਦੌਰਾਨ ਪੰਜਾਬੀਆਂ ਦੀ ਸ਼ਲਾਘਾ ਕਰਦੇ ਹੋਏ ਦੁਬਾਈ ਦੇ ਵਸਨੀਕਾਂ ਨੇ ਕਿਹਾ ਕਿ ਲੋੜ ਪੈਣ ’ਤੇ ਪੰਜਾਬੀ ਆਪਣੀ ਹਰ ਜਗ੍ਹਾ ਸ਼ਮੂਲੀਅਤ ਦਿਖਾਉਂਦੇ ਹਨ ਅਤੇ ਦਿਲੋਂ ਸੇਵਾ ਕਰਦੇ ਹਨ।

PunjabKesari

ਇਸ ਸਮੇਂ ਖਾਲਸਾ ਮੋਟਰਸਾਈਕਲ ਟੀਮ ਦੇ ਚੈਅਰਮੇਨ ਸੁਖਦੇਵ ਸਿੰਘ ਸੰਧੂ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ, ਜਿਸ ਨੂੰ ਦਾਨ ਕਰਕੇ ਅਸੀਂ ਕਈ ਕੀਮਤੀ ਜਾਨਾਂ ਬਚਾ ਸਕਦੇ ਹਾਂ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਖੂਨ ਦਾਨ ਕੈਂਪਾਂ ਵਿਚ ਆਹਣਾ ਸਹਿਯੋਗ ਜ਼ਰੂਰ ਪਾਉਣ। ਇਸ ਮੌਕੇ ਸਮੁੱਚੀ ਟੀਮ ਨੇ ਕਮਲਜੀਤ ਸਿੰਘ ਬਰਮਾਲੀਪੁਰ ਨੂੰ ਆਪਣਾ ਟੀਮ ਮੈਂਬਰ ਵੀ ਨਿਯੁਕਤ ਕੀਤਾ ਅਤੇ ਟੀਮ ਦੇ ਨਾਲ ਰਹਿਕੇ ਚੱਲਣ ਲਈ ਕਿਹਾ। ਇਸ ਮੌਕੇ ਚੇਅਰਮੇਨ ਸੁਖਦੇਵ ਸਿੰਘ ਸੰਧੂ, ਕੁਬੈਨ ਗਰੁਪ ਅਜਮਾਨ, ਅਕਾਸ਼ ਟਰਾਂਸਪੋਰਟ, ਫਤਿਹ ਟਰਾਂਸਪੋਰਟ, ਟਾਈਗਰ ਟਰਾਸਪੋਰਟ, ਆਪਣਾ ਪੰਜਾਬ ਰੇਸਟੋਰੇਟ ਮਨਜਿੰਦਰ ਸਿੰਘ, ਟੀਮ ਮੇਬਰ -ਗੁਰਦੀਪ ਸਿੰਘ, ਕਮਲਜੀਤ ਸਿੰਘ ਬਰਮਾਲੀਪੁਰ, ਗੁਰਪਾਲ ਸਿੰਘ, ਨਿਸ਼ਾਨ ਸਿੰਘ ਅਤੇ ਕਰਨ ਸਿੰਘ ਸਾਰੇ ਟੀਮ ਮੈਬਰਾਂ ਨੇ ਖੂਨਦਾਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ।


author

Gurminder Singh

Content Editor

Related News