ਸਿੱਖ ਵਿਰਾਸਤ ਮਹੀਨੇ ਦੇ ਜਸ਼ਨਾਂ ਲਈ ਕੈਨੇਡਾ ''ਚ ਰਵੀ ਸਿੰਘ, ਸੰਗਤ ਨਾਲ ਕੀਤੀ ਮੁਲਾਕਾਤ

04/22/2017 5:56:20 PM

ਓਟਾਵਾ— ਪੂਰੀ ਦੁਨੀਆ ਵਿਚ ਲੋੜਵੰਦ ਲੋਕਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਬਹੁੜਨ ਵਾਲੀ ''ਖਾਲਸਾ ਏਡ'' ਸੰਸਥਾ ਦੇ ਸੀ. ਈ. ਓ. ਅਤੇ ਸੰਸਥਾਪਕ ਰਵੀ ਸਿੰਘ ਸਿੱਖ ਵਿਰਾਸਤ ਮਹੀਨੇ ਦੇ ਜਸ਼ਨਾਂ ਲਈ ਕੈਨੇਡਾ ਦੇ ਓਟਾਵਾ ਵਿਖੇ ਮੌਜੂਦ ਹਨ। ਇੱਥੇ ਉਨ੍ਹਾਂ ਨੇ ਚਿੱਤਰਕਾਰ ਜੱਸ ਕੌਰ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਵਿਚ ਹਿੱਸਾ ਲਿਆ ਅਤੇ ਸੰਗਤ ਦੇ ਰੂ-ਬ-ਰੂ ਹੋਏ। ਇਸ ਤੋਂ ਪਹਿਲਾਂ ਉਹ ਕੈਨੇਡਾ ਦੇ ਓਨਟਾਰੀਓ ਦੇ ਬਰੈਂਪਟਨ ਵਿਖੇ ਸਨ, ਜਿੱਥੇ ਉਨ੍ਹਾਂ ਨੇ ਐੱਨ. ਡੀ. ਪੀ. ਦੇ ਵਿਧਾਇਕ ਜਗਮੀਤ ਸਿੰਘ ਨਾਲ ਮੁਲਾਕਾਤ ਕੀਤੀ। ਜਗਮੀਤ ਤੋਂ ਇਲਾਵਾ ਉਨ੍ਹਾਂ ਨੇ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨਾਲ ਵੀ ਮੁਲਾਕਾਤ ਕੀਤੀ। ਜੈਫਰੀ ਨੇ ਰਵੀ ਸਿੰਘ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਜੈਫਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਰਵੀ ਸਿੰਘ ਦੇ ਫੇਸਬੁੱਕ ਪੇਜ ''ਤੇ ਜਾ ਕੇ ਦੇਖਣ ਕਿ ਕਿਸ ਤਰ੍ਹਾਂ ਇਹ ਸੰਸਥਾ ਮਨੁੱਖ ਦੀ ਭਲਾਈ ਲਈ ਕੰਮ ਕਰਦੀ ਹੈ।

Kulvinder Mahi

News Editor

Related News