ਲਾਹੌਰ ’ਚ ‘ਪਾਕਿਸਤਾਨ ਬਣੇਗਾ ਖਾਲਿਸਤਾਨ’ ਨਾਅਰਾ ਖਾਲਿਸਤਾਨੀ ਆਗੂ ਗੋਪਾਲ ਚਾਵਲਾ ਨੇ ਲਿਖਵਾਇਆ

Saturday, Oct 21, 2023 - 12:00 PM (IST)

ਗੁਰਦਾਸਪੁਰ (ਵਿਨੋਦ)- ਬੀਤੇ ਦਿਨੀਂ ਲਾਹੌਰ ’ਚ ਕੰਧਾਂ ’ਤੇ ‘ਪਾਕਿਸਤਾਨ ਬਣੇਗਾ ਖਾਲਿਸਤਾਨ’ ਦਾ ਨਾਅਰਾ ਲਿਖਿਆ ਮਿਲਿਆ ਸੀ। ਪਾਕਿਸਤਾਨ ਨੇ ਪਹਿਲੀ ਵਾਰ ਖਾਲਿਸਤਾਨੀ ਨਾਅਰੇ ਲਿਖੇ ਮਿਲਣ ’ਤੇ ਲਾਹੌਰ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਤੇ ਆਈ. ਐੱਸ. ਆਈ. ’ਚ ਭੜਥੂ ਮਚ ਗਿਆ ਹੈ।

ਇਹ ਵੀ ਪੜ੍ਹੋ- ਡਿਪਲੋਮੈਟਾਂ ਨੂੰ ਲੈ ਕੇ ਭਾਰਤ ਨਾਲ ਵਿਵਾਦ 'ਚ ਅਮਰੀਕਾ ਤੇ ਯੂਕੇ ਨੇ ਕੀਤਾ ਕੈਨੇਡਾ ਦਾ ਸਮਰਥਨ

ਬੀਤੇ ਦਿਨੀਂ ਆਈ. ਐੱਸ. ਆਈ. ਦੇ ਮੇਜਰ ਰੈਂਕ ਦੇ ਇਕ ਅਧਿਕਾਰੀ ਨੇ ਲਾਹੌਰ ’ਚ ਸ਼ਹਦਰਾ ਰੋਡ ’ਤੇ ਆਈ. ਐੱਸ. ਆਈ. ਦੇ ਕੰਟਰੋਲ ਵਾਲ ਇਕ ਕੋਠੀ ’ਚ ਜਗਰੂਪ ਸਿੰਘ ਉਰਫ਼ ਰੂਪਾ, ਲਖਬੀਰ ਸਿੰਘ ਰੋਡੇ, ਹਰਮੀਤ ਸਿੰਘ ਉਰਫ਼ ਪੀ. ਐੱਚ.ਡੀ., ਹਰਿੰਦਰ ਸਿੰਘ ਰਿੰਦਾ ਸਮੇਤ 7 ਖਾਲਿਸਤਾਨੀ ਹਮਾਇਤੀਆਂ ਨੂੰ ਸੱਦ ਕੇ ਇਨ੍ਹਾਂ ਨਾਅਰਿਆਂ ’ਤੇ ਨਾਰਾਜ਼ਗੀ ਪ੍ਰਗਟ ਕਰ ਕੇ ਝਾੜ ਲਾਈ। ਇਨ੍ਹਾਂ ਖਾਲਿਸਤਾਨੀ ਆਗੂਆਂ ਨੇ ਇਨ੍ਹਾਂ ਨਾਅਰਿਆਂ ਸਬੰਧੀ ਆਪਣਾ ਹੱਥ ਨਾ ਹੋਣ ਦੀ ਗੱਲ ਕੀਤੀ ਪਰ ਆਈ. ਐੱਸ. ਆਈ. ਅਧਿਕਾਰੀਆਂ ਨੇ ਇਸ ਨੂੰ ਸਪੱਸ਼ਟ ਕਰ ਦਿੱਤਾ ਕਿ ਖਾਲਿਸਤਾਨ ਦਾ ਪ੍ਰਚਾਰ ਕਿਸੇ ਵੀ ਹਾਲਤ ’ਚ ਪਾਕਿਸਤਾਨ ’ਚ ਨਹੀਂ ਕਰਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, 'ਆਪ' 'ਚ ਸ਼ਾਮਲ ਹੋਇਆ ਮਾਝੇ ਦਾ ਸੀਨੀਅਰ ਆਗੂ

ਸੂਤਰਾਂ ਅਨੁਸਾਰ ਇਨ੍ਹਾਂ ਖਾਲਿਸਤਾਨੀ ਆਗੂਆਂ ਨੇ ਇਨ੍ਹਾਂ ਨਾਅਰਿਆਂ ਦੇ ਪਿੱਛੇ ਗੋਪਾਲ ਸਿੰਘ ਚਾਵਲਾ ਦਾ ਹੱਥ ਦੱਸਿਆ ਅਤੇ ਕਿਹਾ ਕਿ ਉਹ ਪਾਕਿਸਤਾਨ ’ਚ ਰਹਿ ਰਹੇ ਸਿੱਖਾਂ ’ਚ ਖਾਲਿਸਤਾਨ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੋਪਾਲ ਸਿੰਘ ਆਪਣੇ ਪੱਧਰ ’ਤੇ ਹੀ ਸਾਰੀ ਸਰਗਰਮੀਆਂ ਚਲਾਉਂਦਾ ਹੈ ਅਤੇ ਖਾਲਿਸਤਾਨ ਹਮਾਇਤੀਆਂ ਦਾ ਉਸ ਨਾਲ ਕਿਸੇ ਤਰ੍ਹਾਂ ਦਾ ਸਬੰਧ ਨਹੀਂ ਹੈ। ਆਈ. ਐੱਸ. ਆਈ. ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਨੂੰ ਕਿਹਾ ਕਿ ਜੇ ਪਾਕਿਸਤਾਨ ’ਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਆਈ. ਐੱਸ. ਆਈ. ਹੁਕਮਾਂ ’ਤੇ ਹੀ ਚੱਲਣਾ ਹੋਵੇਗਾ। ਪਾਕਿਸਤਾਨ ’ਚ ਖਾਲਿਸਤਾਨ ਸਬੰਧੀ ਕਿਸੇ ਤਰ੍ਹਾਂ ਦੀ ਆਵਾਜ਼ ਬੁਲੰਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News