Luck: ਕੋਰੋਨਾ ਕਾਰਨ ਗਈ ਨੌਕਰੀ ਤਾਂ ਕਿਸਮਤ ਨੇ ਕਰ ਦਿੱਤਾ ਮਾਲਾਮਾਲ

07/10/2020 3:26:09 PM

ਨਾਟਿੰਘਮ : ਕੋਰੋਨਾ ਕਾਲ ਵਿਚ ਲੋਕਾਂ ਨੇ ਜਿੰਦਗੀ ਦੇ ਬਹੁਤ ਸਾਰੇ ਰੰਗ ਵੇਖੇ। ਕਈ ਲੋਕਾਂ ਦੀ ਇਸ ਦੌਰਾਨ ਨੌਕਰੀ ਵੀ ਚੱਲੀ ਗਈ ਅਤੇ ਉਹ ਬੇਰੁਜ਼ਗਾਰ ਹੋ ਗਏ। ਸ਼ਿਬੂ ਪਾਲ ਅਤੇ ਲਿਨਨੇਟ ਜੋਸੇਫ ਮਲਯਾਲੀ ਕਪਲ ਹਨ ਅਤੇ ਬ੍ਰਿਟੇਨ ਦੇ ਨਾਟਿੰਘਮ ਵਿਚ ਰਹਿੰਦੇ ਹਨ। ਸ਼ਿਬੂ ਪਾਲ ਨੇ ਵੀ ਕੋਰੋਨਾ ਸੰਕਟ ਵਿਚ ਆਪਣੀ ਨੌਕਰੀ ਗੁਆ ਦਿੱਤੀ ਪਰ ਇਸ ਦੌਰਾਨ ਉਨ੍ਹਾਂ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਇਕ ਦਿਨ ਵਿਚ ਮਾਲਾਮਾਲ ਹੋ ਗਏ। ਦਰਅਸਲ ਸ਼ਿਬੂ ਪਾਲ ਨੇ 1.84 ਕਰੋੜ ਰੁਪਏ ਦੀ 'ਲੈਂਬੋਰਗਿਨੀ ਉਰਸ' ਕਾਰ ਜਿੱਤੀ ਤਾਂ ਉਨ੍ਹਾਂ ਨੂੰ ਭਰੋਸਾ ਨਹੀਂ ਹੋਇਆ। ਸ਼ਿਬੂ 'ਬੈਸਟ ਆਫ ਦ ਬੈਸਟ' (BOTB) ਵੱਲੋਂ ਆਯੋਜਿਤ ਲਾਈਫਸਟਾਇਲ ਕੰਪੀਟਿਸ਼ਨ ਦੇ ਜੇਤੂ ਬਣੇ ਸਨ। ਜਦੋਂ ਉਨ੍ਹਾਂ ਨੇ ਗੱਡੀ ਦੀ ਡਿੱਗੀ ਖੋਲ੍ਹੀ ਤਾਂ ਉਸ ਵਿਚ 18.94 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਸੀ।

PunjabKesari

1800 ਰੁਪਏ ਵਿਚ ਖਰੀਦੀਆਂ ਸਨ 3 ਟਿਕਟਾਂ
ਕੋਟਾਇਮ ਜ਼ਿਲ੍ਹੇ ਦੇ ਪਿਰਾਵੋਮ ਦੇ ਨੇੜੇ ਵੇੱਲੂਰ ਦੇ ਰਹਿਣ ਵਾਲੇ ਸ਼ਿਬੂ ਇਕ ਸਾਲ ਪਹਿਲਾਂ ਹੀ ਯੂ.ਕੇ. ਸ਼ਿਫਟ ਹੋਏ ਸਨ। ਉਹ ਕੌਚੀ ਵਿਚ ਇਕ ਸਟੂਡੀਓ ਵਿਚ ਸਾਊਂਡ ਇੰਜੀਨੀਅਰ ਦੇ ਤੌਰ ਉੱਤੇ ਕੰਮ ਕਰਦੇ ਸਨ। ਇਸ ਦੇ ਬਾਅਦ ਉਹ ਆਪਣੀ ਪਤਨੀ ਨਾਲ ਯੂ.ਕੇ. ਆ ਗਏ। ਸ਼ਿਬੂ ਅਤੇ ਲਿਨਨੇਟ ਜੋਸੇਫ ਦੀ ਜਿੰਦਗੀ ਸਹੀ ਚੱਲ ਰਹੀ ਸੀ ਕਿ ਅਚਾਨਕ ਕੋਰੋਨਾ ਸੰਕਟ ਆ ਗਿਆ ਅਤੇ ਤਾਲਾਬੰਦੀ ਹੋ ਗਈ। ਤਾਲਾਬੰਦੀ ਵਿਚ ਉਨ੍ਹਾਂ ਦੀ ਨੌਕਰੀ ਵੀ ਚੱਲੀ ਗਈ ਅਤੇ ਉਹ ਨੌਕਰੀ ਦੀ ਭਾਲ ਕਰ ਰਿਹਾ ਸੀ। ਉਸ ਨੇ ਕਈ ਜਗ੍ਹਾ ਇੰਟਰਵਿਊ ਵੀ ਦਿੱਤਾ ਸੀ। ਇਸ ਦੌਰਾਨ ਉਸ ਨੇ 1800 ਰੁਪਏ ਵਿਚ BOTB (ਯੂ.ਕੇ. ਵਿਚ ਸਾਲ 1999 ਤੋਂ ਏਅਰਪੋਰਟ ਆਪਰੇਟ ਕਰਦੀ ਹੈ।) ਲਈ 3 ਟਿਕਟਾਂ ਖਰੀਦੀਆਂ। ਸ਼ਿਬੂ ਨੇ ਦੱਸਿਆ ਕਿ ਮੈਂ ਇਸ ਵਿਚ 3 ਵਾਰ ਇਸ ਵਿਚ ਹਿੱਸਾ ਲਿਆ ਪਰ ਉਹ ਇਸ ਦਾ ਆਦਿ ਨਹੀਂ ਬਨਣਾ ਚਾਹੁੰਦਾ ਸੀ। ਪਿੱਛਲੀ ਵਾਰ ਮੈਂ ਫ਼ਾਰਮ ਤਾਂ ਭਰਿਆ ਪਰ ਉਸ ਦੇ ਬਾਰੇ ਵਿਚ ਪੂਰੀ ਤਰ੍ਹਾਂ ਨਾਲ ਭੁੱਲ ਗਿਆ ਸੀ। ਕੁੱਝ ਦਿਨ ਪਹਿਲਾਂ ਅਚਾਨਕ ਘਰ ਦੀ ਡੋਰ ਬੇਲ ਵੱਜੀ। ਦਰਵਾਜਾ ਖੋਲ੍ਹਿਆ ਤਾਂ ਘਰ ਦੇ ਸਾਹਮਣੇ ਬਰੈਂਡ ਨਿਊ ਲੈਂਬੋਰਗਿਨੀ ਖੜ੍ਹੀ ਸੀ।


ਸ਼ਿਬੂ ਨੇ ਦੱਸਿਆ ਕਿ ਕਿਸਮਤ ਨਾਲ ਉਸ ਨੇ ਟਿਕਟ ਜਿੱਤ ਲਈ ਅਤੇ ਜੇਤੂ ਦੇ ਤੌਰ 'ਤੇ ਉਸ ਨੂੰ ਲੈਂਬੋਰਗਿਨੀ ਕਾਰ ਮਿਲੀ। ਉਦੋਂ BOTB ਦੇ ਰੀਪ੍ਰੈਜੇਂਟੇਟਿਵ ਨੇ ਉਨ੍ਹਾਂ ਨੂੰ ਗੱਡੀ ਦੀ ਡਿੱਗੀ ਖੋਲ੍ਹਣ ਨੂੰ ਕਿਹਾ। ਜਦੋਂ ਉਨ੍ਹਾਂ ਨੇ ਗੱਡੀ ਦੀ ਡਿੱਗੀ ਖੋਲ੍ਹੀ ਤਾਂ ਉਸ ਵਿਚ £20,000 ਪ੍ਰਾਈਜ਼ ਮਣੀ (ਭਾਰਤੀ ਕਰੰਸੀ ਮੁਤਾਬਕ 18 ਲੱਖ ਤੋਂ ਜ਼ਿਆਦਾ) ਸੀ। BOTB ਦੇ ਰੀਪ੍ਰੈਜੈਂਟੇਟਿਵ ਨੇ ਉਨ੍ਹਾਂ ਨੂੰ ਕਾਰ ਅਤੇ ਇਨਾਮੀ ਰਾਸ਼ੀ ਵਿਚੋਂ ਕਿਸੇ ਇਕ ਨੂੰ ਚੁਣਨ ਦੀ ਆਫਰ ਦਿੱਤੀ ਤਾਂ ਜੋੜੇ ਨੇ ਇਨਾਮੀ ਰਾਸ਼ੀ ਨੂੰ ਚੁਣਿਆ। ਸ਼ਿਬੂ ਨੇ ਕਿਹਾ ਕਿ ਉਹ ਆਪਣੀ ਟੋਇਟਾ ਯਾਰਿਸ ਨਾਲ ਖੁਸ਼ ਹੈ, ਇਸ ਲਈ ਉਸ ਨੇ ਲੈਂਬੋਰਗਿਨੀ ਦੇ ਬਦਲੇ ਕੈਸ਼ ਨੂੰ ਚੁਣਿਆ।


cherry

Content Editor

Related News