ਕੀਨੀਆ : ਬੰਬ ਧਮਾਕੇ ''ਚ 11 ਪੁਲਸ ਅਧਿਕਾਰੀਆਂ ਦੀ ਮੌਤ
Sunday, Oct 13, 2019 - 09:10 AM (IST)

ਨੈਰੋਬੀ (ਭਾਸ਼ਾ)— ਕੀਨੀਆ ਵਿਚ ਸੋਮਾਲੀਆ ਦੇ ਨਾਲ ਲੱਗਣ ਵਾਲੀ ਦੱਖਣੀ ਸੀਮਾ 'ਤੇ ਸੜਕ ਕਿਨਾਰੇ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਪੁਲਸ ਦੇ 11 ਅਧਿਕਾਰੀਆਂ ਦੀ ਮੌਤ ਹੋ ਗਈ। ਪੁਲਸ ਪ੍ਰਮੁੱਖ ਨੇ ਇਹ ਜਾਣਕਾਰੀ ਦਿੱਤੀ।
ਇੰਸਪੈਕਟਰ ਜਨਰਲ ਹਿਲੇਰੀ ਮ੍ਰਿਤਮਬਈ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਦੀ ਗਸ਼ਤੀ ਕਾਰ ਨੂੰ ਲਿਬੋਈ ਕਸਬੇ ਦੇ ਨੇੜੇ ਦਾਮਾਜਲੇ ਹਾਰੇ ਹਾਰੇ ਮਾਰਗ 'ਤੇ ਧਮਾਕਾ ਕਰ ਕੇ ਉਡਾ ਦਿੱਤਾ ਗਿਆ। ਹੁਣ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸ਼ੱਕ ਹੈ ਕਿ ਸੋਮਾਲੀਆ ਦੇ ਅਲ ਸ਼ਬਾਬ ਅੱਤਵਾਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।