ਕੇਂਟੁਕੀ ਤੇ ਉੱਤਰੀ ਕੈਰੋਲਾਈਨਾ ਤੋਂ ਪ੍ਰਾਇਮਰੀ ਚੋਣਾਂ ''ਚ ਟਰੰਪ ਸਮਰਥਤ ਉਮੀਦਵਾਰ ਹਾਰੇ
Wednesday, Jun 24, 2020 - 03:02 PM (IST)
ਕੇਂਟੁਕੀ- ਸੰਸਦ ਲਈ ਰੀਪਬਲਿਕਨ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੇਂਟੁਕੀ ਅਤੇ ਉੱਤਰੀ ਕੈਰੋਲਾਈਨਾ ਵਿਚ ਟਰੰਪ ਸਮਰਥਤ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵੋਟਰਾਂ ਨੇ ਇਨ੍ਹਾਂ ਨੂੰ ਵੋਟ ਨਹੀਂ ਦਿੱਤੀ।
ਉੱਤਰੀ ਕੈਰੋਲਾਈਨਾ ਵਿਚ ਰੀਪਬਲਿਕਨ ਪਾਰਟੀ ਦੇ ਵੋਟਰਾਂ ਨੇ ਟਰੰਪ ਸਮਰਥਿਤ ਰੀਅਲ ਅਸਟੇਟ ਏਜੰਡਾ ਲਿੰਡਾ ਬੇਨੇਟ ਦੀ ਥਾਂ 24 ਸਾਲਾ ਨਿਵੇਸ਼ਕ ਮੈਡਿਨ ਕਾਉਥਰੋਨ ਨੂੰ ਚੁਣਿਆ। ਕਾਊਥਰੋਨ ਇਕ ਹਾਦਸੇ 'ਚ ਸ਼ਿਕਾਰ ਹੋਣ ਮਗਰੋਂ ਵ੍ਹੀਲਚੇਅਰ 'ਤੇ ਹਨ।
ਰੀਪਬਲਿਕਨ ਪਾਰਟੀ ਦੇ ਨੇਤਾ ਮਾਰਕ ਮੇਡੋਜ ਨੇ ਟਰੰਪ ਦਾ ਚੀਫ ਆਫ ਸਟਾਫ ਬਣਨ ਲਈ ਸੰਸਦ ਮੈਂਬਰ ਦੇ ਤੌਰ 'ਤੇ ਅਸਤੀਫਾ ਦੇ ਦਿੱਤਾ ਸੀ, ਜਿਸ ਦੇ ਬਾਅਦ ਸੰਸਦ ਦੀ ਇਹ ਸੀਟ ਖਾਲੀ ਹੋ ਗਈ ਸੀ। ਕੇਂਟੁਕੀ ਤੋਂ ਪ੍ਰਤੀਨਿਧੀ ਸਭਾ ਲਈ ਮੈਂਬਰ ਅਤੇ ਰੀਪਬਲਿਕਨ ਪਾਰਟੀ ਦੇ ਨੇਤਾ ਥਾਮ ਮੈਸੀ ਨੂੰ ਛੇਵੀਂ ਵਾਰ ਸੰਸਦ ਲਈ ਨਾਮਜ਼ਦ ਕੀਤਾ ਗਿਆ। ਟਰੰਪ ਨੇ ਮੈਸੀ ਨੂੰ ਮਾਰਚ ਵਿਚ 'ਅਮਰੀਕਾ ਲਈ ਆਫਤ ਕਰਾਰ' ਦਿੱਤਾ ਸੀ ਅਤੇ ਉਨ੍ਹਾਂ ਨੂੰ ਪਾਰਟੀ ਤੋਂ ਨਿਕਲ ਜਾਣ ਦੀ ਅਪੀਲ ਕੀਤੀ ਸੀ। ਮੈਸੀ ਨੇ ਟਾਡ ਮੈਕਮੂਰਤੀ ਨੂੰ ਹਰਾਇਆ।